-->
ਥਾਣਾ ਇਸਲਾਮਾਬਾਦ ਵੱਲੋਂ ਅੰਤਰਰਾਜ਼ੀ ਨਜ਼ਾਇਜ਼ ਹਥਿਆਰਾ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼:, 05 ਕਾਬੂ, 03 ਪਿਸਟਲ ਤੇ 30 ਰੋਂਦ ਬ੍ਰਾਮਦ।

ਥਾਣਾ ਇਸਲਾਮਾਬਾਦ ਵੱਲੋਂ ਅੰਤਰਰਾਜ਼ੀ ਨਜ਼ਾਇਜ਼ ਹਥਿਆਰਾ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼:, 05 ਕਾਬੂ, 03 ਪਿਸਟਲ ਤੇ 30 ਰੋਂਦ ਬ੍ਰਾਮਦ।

ਥਾਣਾ ਇਸਲਾਮਾਬਾਦ ਵੱਲੋਂ ਅੰਤਰਰਾਜ਼ੀ ਨਜ਼ਾਇਜ਼ ਹਥਿਆਰਾ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 05 ਕਾਬੂ, 03 ਪਿਸਟਲ
ਤੇ 30 ਰੋਂਦ ਬ੍ਰਾਮਦ।
ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) - ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS, ਕਮਿਸ਼ਨਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀ ਵਿਸ਼ਾਲਜੀਤ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਜਸਪਾਲ ਸਿੰਘ ਪੀ.ਪੀ.ਐਸ ਏ.ਸੀ.ਸੀ ਕੇਂਦਰੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਜਸਬੀਰ ਸਿੰਘ, ਮੁੱਖ ਅਫਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਅੰਤਰਰਾਜ਼ੀ ਨਜ਼ਾਇਜ਼ ਹਥਿਆਰਾ ਦਾ ਧੰਦਾ ਕਰਨ ਵਾਲੇ 05 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਪੁਤਲੀਘਰ ਦੇ ਖੇਤਰ ਤੋਂ 1. ਮੁਹੰਮਦ ਅਕਬਰ 2. ਜਾਵੇਦ ਖਾਨ ਅਤੇ 3. ਕਾਸਿਮ ਨੂੰ ਕਾਬੂ ਕਰਕੇ ਇਹਨਾਂ ਪਾਸੋਂ 01 ਪਿਸਟਲ 32 ਬੋਰ ਤੇ 20 ਰੌਦ ਬ੍ਰਾਮਦ ਕੀਤੇ ਗਏ । 
ਸੁਰੁਆਤੀ ਪੁੱਛਗਿੱਛ ਦੌਰਾਨ ਇਹਨਾਂ ਦੱਸਿਆ ਕਿ ਇਹ ਮੁਕੇਸ਼ ਕੁਮਾਰ ਉਰਫ ਮੁੱਖੂ ਅਤੇ ਆਲਮੀਨ ਅੰਸਾਰੀ ਪਾਸੋ ਅਸਲ੍ਹਾਂ ਲਿਆ ਕੇ ਅੱਗੇ ਵੇਚਦੇ ਹਨ। ਜਿਸਤੇ ਪੁਲਿਸ ਪਾਰਟੀ ਵੱਲੋਂ ਮਿਤੀ 01-10-2024 ਨੂੰ ਰੇਲਵੇ ਕੁਆਟਰ ਨਜਦੀਕ ਗੁਰੂ ਤੇਗ ਬਹਾਦਰ ਨਗਰ ਦੇ ਖੇਤਰ ਤੋਂ ਦੋਸ਼ੀ ਮੁਕੇਸ਼ ਕੁਮਾਰ ਉਰਫ ਮੁੱਖੂ ਅਤੇ ਆਲਮੀਨ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਪਾਸੋਂ 02 ਪਿਸਟਲ 32 ਬੋਰ ਸਮੇਤ 10 ਰੋਦ 32 ਬੋਰ ਬ੍ਰਾਮਦ ਕੀਤੇ। 
ਗ੍ਰਿਫਤਾਰ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਮੁਹੰਮਦ ਅਕਬਰ, ਕਾਸਿਮ ਅਤੇ ਜਾਵੇਦ ਖਾਨ ਨਜ਼ਾਇਜ਼ ਅਸਲਾ ਸਮੇਤ ਗੋਲੀ ਸਿੱਕਾ ਮੁਕੇਸ਼ ਕੁਮਾਰ ਉਰਫ ਮੁੱਖੂ, ਅਤੇ ਆਲਮੀਨ ਅੰਸਾਰੀ ਪਾਸੋਂ ਲੈ ਕੇ ਅੱਗੇ ਸਪਲਾਈ ਕਰਦੇ ਸਨ । ਮੁਕੇਸ਼ ਕੁਮਾਰ ਉਰਫ਼ ਮੁੱਖੂ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਨਜਾਇੰਜ ਅਸਲਾ ਤੇ ਗੋਲੀ ਸਿੱਕਾ ਰਾਜਸਥਾਨ ਤੋਂ ਲਿਆ ਕੇ ਅੱਗੋ ਆਲਮੀਨ ਅੰਸਾਰੀ ਦੇ ਜਰੀਏ ਅੱਗੇ ਸਪਲਾਈ ਕਰਦਾ ਸੀ।ਗ੍ਰਿਫ਼ਤਾਰ ਦੌਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। 

Ads on article

Advertise in articles 1

advertising articles 2

Advertise