19 ਸਾਲਾ ਤੋਂ ਨਾਮਵਰ ਸਰਜਰੀਆਂ ਕਰਕੇ ਡਾਕਟਰ ਮਿਗਲਾਨੀ ਨੇ ਮਾਸੂਮ ਬੱਚਿਆਂ ਨੂੰ ਦਿੱਤੀਆਂ ਨਵੀਆਂ ਜਿੰਦਗੀਆਂ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ) - ਵੱਡਿਆਂ ਦੇ ਮੁਕਾਬਲੇ ਮਾਸੂਮ ਛੋਟੇ ਬੱਚਿਆਂ ਵਿੱਚ ਪਾਈਆਂ ਜਾਣ ਵਾਲੀਆਂ ਬਿਮਾਰੀਆਂ ਦਾ ਸਹੀ ਸਮੇਂ ਤੇ,ਸਹੀ ਪਤਾ ਲਗਾਉਣਾ ਅਤੇ ਇਲਾਜ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਪਰ ਅੰਮ੍ਰਿਤਸਰ ਸਥਿਤ 19 ਸਾਲਾਂ ਤੋਂ ਮਿਗਲਾਨੀ ਹਸਪਤਾਲ, ਸ਼ਿਵਾਲਾ ਮੰਦਰ ਰੋਡ ਦੇ ਸਾਹਮਣੇ,ਬਟਾਲਾ ਰੋਡ ਤੋਂ ਬੱਚਿਆਂ ਦੇ ਬਿਮਾਰੀ ਦੇ ਮਾਹਿਰ ਸਰਜਨ ਡਾ. ਐਚ.ਪੀ.ਐਸ ਮਿਗਲਾਨੀ ਹਜ਼ਾਰਾਂ ਸਫਲ ਸਰਜਰੀਆਂ ਕਰਕੇ ਮਾਸੂਮ ਬੱਚਿਆਂ ਨੂੰ ਨਵਾਂ ਜੀਵਨ ਦੇ ਚੁੱਕੇ ਹਨ।
ਮਿਗਲਾਨੀ ਹਸਪਤਾਲ ਦੇ ਵਿੱਚ ਕਈ ਅਜਿਹੀਆਂ ਵੀ ਸਰਜਰੀਆ ਦੇਖੀਆਂ ਗਈਆਂ। ਜਿਨਾਂ ਵਿੱਚ ਕਈ ਮਾਤਾ ਪਿਤਾ ਵੱਲੋਂ ਬੱਚੇ ਦੇ ਮਲ ਮੂਤਰ ਵਾਲੇ ਸਹੀ ਸਥਾਨ ਨਾ ਬਣਨ ਕਰਕੇ ਹਿਜੜਾ ਮੰਨਿਆ ਜਾ ਰਿਹਾ ਸੀ। ਪਰ ਡਾ. ਐਚ.ਪੀ.ਐਸ ਮਿਗਲਾਨੀ ਦੀ ਮਿਹਨਤ ਅਤੇ ਸੂਝ ਬੂਝ ਦੇ ਚੱਲਦਿਆਂ ਸਰਜਰੀ ਤੋਂ ਬਾਅਦ ਉਹ ਬੱਚੇ ਲੜਕੀ ਜਾਂ ਲੜਕੇ ਦੇ ਰੂਪ ਵਿੱਚ ਪਾਏ ਗਏ। ਹਸਪਤਾਲ ਦੇ ਵਿੱਚ ਨਵ ਜਨਮੇ ਬੱਚਿਆਂ ਦੀ ਸਾਹ ਨਲੀ ਦੇ ਵਿੱਚ ਫਸੀਆ ਚੀਜ਼ਾਂ,ਪਿਸ਼ਾਬ ਦੇ ਨੁਕਸ ਸਮੇਤ ਜਮਾਂਦਰੂ ਰੁਕਾਵਟਾਂ ਦੀਆਂ ਸਫਲ ਸਰਜਰੀਆਂ ਕਰਕੇ ਦੇਸ਼ ਵਿਦੇਸ਼ਾਂ ਦੇ ਵਿੱਚ ਖਾਸ ਸਥਾਨ ਪ੍ਰਾਪਤ ਕੀਤਾ ਗਿਆ। ਡਾ.ਮਿਗਲਾਨੀ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਾਫੀ ਕ੍ਰਿਟੀਕਲ ਕੇਸਾਂ ਦੀਆਂ ਸਫਲ ਸਰਜਰੀਆਂ ਕੀਤੀਆਂ ਗਈਆਂ ਹਨ। ਇੱਕ ਸਰਜਰੀ ਦੇ ਦੌਰਾਨ ਬੱਚੇ ਦੀ ਜਨਮ ਤੋਂ ਹੀ ਫੂਡ ਪਾਈਪ ਤੱਕ ਵੀ ਨਹੀਂ ਸੀ, ਜਿਸ ਦੀਆਂ ਤਿੰਨ ਸਰਜਰੀਆਂ ਕਰਕੇ ਫੂਡ ਪਾਈਪ ਤਿਆਰ ਕੀਤੀ ਗਈ ਜਿਸ ਉਪਰੰਤ ਬੱਚਾ ਹੁਣ ਮੂੰਹ ਜਰੀਏ ਸਭ ਕੁਝ ਖਾ ਪੀ ਰਿਹਾ ਹੈ। ਉਹਨਾਂ ਨੇ ਕਿਹਾ ਕਿ ਗਰਭ ਦੇ ਦੌਰਾਨ ਹੀ ਅਲਟਰਾਸਾਉਂਡ ਜਰੀਏ ਕਈ ਬੱਚਿਆਂ ਦੇ ਨੁਕਸ ਪੈਣ ਦਾ ਪਤਾ ਚੱਲ ਜਾਂਦਾ ਹੈ। ਪਰ ਉਸ ਬੱਚੇ ਦਾ ਇਲਾਜ ਜਨਮ ਤੋਂ ਬਾਅਦ ਵੀ ਕੀਤਾ ਜਾਂਦਾ ਹੈ। ਡਾ.ਮਿਗਲਾਨੀ ਵੱਲੋਂ ਅਜਿਹੇ ਬੱਚੇ ਦਾ ਇਲਾਜ ਵੀ ਕੀਤਾ ਗਿਆ ਜੋ ਆਪਣੇ ਪਿਤਾ ਦੇ ਨਾਲ ਸਿਰਫ 10 ਰੁਪਏ ਦੇ ਵਿੱਚੋਂ ਬਿਹਾਰ ਤੋਂ ਅੰਮ੍ਰਿਤਸਰ ਆਇਆ ਸੀ। ਇਸ ਬੱਚੇ ਦੀ ਛਾਤੀ ਵਿੱਚ ਕਾਫੀ ਰੇਸ਼ਾ ਭਰਿਆ ਹੋਣ ਕਰਕੇ ਹਾਲਤ ਕਾਫੀ ਨਾਜ਼ੁਕ ਸੀ ਪਰ ਭੰਡਾਰੀ ਹਸਪਤਾਲ ਅਤੇ ਡਾ.ਮਿਗਲਾਨੀ ਦੇ ਮਿਹਨਤ ਸਦਕਾ ਬਿਨਾਂ ਪੈਸੇ ਤੇ ਹੀ ਬੱਚੇ ਦਾ ਇਲਾਜ ਕਰਦੇ ਹੋਏ ਨਵਾਂ ਜੀਵਨ ਦਿੱਤਾ ਗਿਆ। ਮਿਗਲਾਨੀ ਦੀਆਂ ਸਫਲ ਤੇ ਨਾਮਵਰ ਸਰਜਰੀਆਂ ਦੇ ਚੱਲਦਿਆਂ ਦੇਸ਼ ਵਿਦੇਸ਼ਾਂ ਵਿੱਚ ਹੋਣ ਵਾਲੀਆਂ ਵਰਕਸ਼ਾਪਾਂ ਤੇ ਕਾਨਫਰੰਸਾਂ ਵਿੱਚ ਵੀ ਉਚੇਚੇ ਤੌਰ ਤੇ ਸੱਦੇ ਦਿੱਤੇ ਜਾਂਦੇ ਹਨ। ਦੇਸ਼ ਵਿਦੇਸ਼ ਦੇ ਨਾਮਵਰ ਡਾਕਟਰਾਂ ਨੂੰ ਉਹਨਾਂ ਕੋਲੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ।
