ਯੂਨੀਵਰਸਿਟੀ ਨਾਨ-ਟੀਚਿੰਗ ਚੋਣਾਂ ਲਈ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ।
ਯੂਨੀਵਰਸਿਟੀ ਨਾਨ-ਟੀਚਿੰਗ ਚੋਣਾਂ ਲਈ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ।
ਐਸੋਸੀਏਸ਼ਨ ਦੀ ਹੋਂਦ ਨੂੰ ਕਾਇਮ ਰੱਖਣਾ ਅਤੇ ਕਰਮਚਾਰੀਆਂ ਦੇ ਰੁੱਕੇ ਕੰਮ ਕਰਵਾਉਣੇ ਸਾਡਾ ਪਹਿਲਾ ਫਰਜ਼: ਰਜ਼ਨੀਸ਼ ਭਾਰਦਵਾਜ, ਫਰੰਟ ਦੇ ਪ੍ਰਧਾਨ ਉਮੀਦਵਾਰ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਹਰ ਸਾਲ ਵਾਂਗ ਹੁੰਦੀਆਂ ਚੋਣਾਂ ਇਸ ਸਾਲ 24 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਯੂਨੀਵਰਸਿਟੀ ਕਰਮਚਾਰੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਦੀ ਟੀਮ ਵੱਲੋਂ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਨਾਲ ਲੈ ਕੇ ਆਪਣੀ ਟੀਮ ਦੇ ਅਹੁੱਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਦੇ ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਪ੍ਰੋ. (ਡਾ.) ਬਲਜਿੰਦਰ ਸਿੰਘ ਬੱਲ, ਸਰੀਰਿਕ ਸਿੱਖਿਆ ਵਿਭਾਗ ਨੂੰ ਦਾਖਲ ਕਰਵਾਏ ਗਏ। ਇਸ ਮੌਕੇ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਦੀ ਟੀਮ ਵੱਲੋਂ ਆਪਣੇ ਸਭ ਤੋਂ ਵੱਧ ਦਮਦਾਰ ਅਤੇ ਤਜ਼ਰਬੇਕਾਰ ਉਮੀਦਵਾਰ ਸ੍ਰੀ ਰਜ਼ਨੀਸ਼ ਭਾਰਦਵਾਜ, ਜੋ ਨਾਨ-ਟੀਚਿੰਗ ਐਸੋਸੀਏਸ਼ਨ ਵਿਚ ਸਾਬਕਾ ਪ੍ਰਧਾਨ ਅਤੇ ਸਕੱਤਰ ਰਹਿਣ ਦੇ ਨਾਲ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਨੂੰ ਅਫ਼ਸਰ ਐਸੋਸੀਏਸ਼ਨ ਦੀ ਥਾਂ ਤੇ ਨਾਨ-ਟੀਚਿੰਗ ਚੋਣ ਵਿਚ ਮੈਦਾਨ ਵਿਚ ਉਤਾਰਿਆ ਹੈ। ਪ੍ਰਧਾਨ ਉਮੀਦਵਾਰ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਪਾਰਟੀ ਲਈ ਉਨ੍ਹਾਂ ਦੀ ਜਾਨ ਹਾਜ਼ਰ ਹੈ ਅਤੇ ਪਾਰਟੀ ਹੁਕਮ ਅਤੇ ਮੁਲਾਜ਼ਮ ਹਿੱਤ ਵਿਚ ਉਹ ਅਫ਼ਸਰ ਐਸੋਸੀਏਸ਼ਨ ਛੱਡ ਕੇ ਨਾਨ-ਟੀਚਿੰਗ ਮੁਲਾਜ਼ਮਾਂ ਲਈ ਚੋਣ ਮੈਦਾਨ ਵਿਚ ਉੱਤਰੇ ਹਨ। ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਦੀ ਹੋਂਦ ਨੂੰ ਬਚਾਉਣਾ ਅਤੇ ਕਰਮਚਾਰੀਆਂ ਦੇ ਰਹਿੰਦੇ ਕੰਮ ਕਰਵਾਉਣਾ ਉਨਾਂ ਦੀ ਪਾਰਟੀ ਦਾ ਪਹਿਲਾ ਫਰਜ਼ ਹੋਵੇਗਾ। ਯੂਨੀਵਰਸਿਟੀ ਕਰਮਚਾਰੀ ਮੇਹਨਤੀ ਹੋਣ ਦੇ ਨਾਲ-ਨਾਲ ਸੂਝਵਾਨ ਵੀ ਹਨ ਅਤੇ ਉਹ ਹਰ ਪ੍ਰਕਾਰ ਦੇ ਵਿਰੋਧੀਆਂ ਦੇ ਪ੍ਰਚਾਰ ਨੂੰ ਨਿਕਾਰਦੇ ਹੋਏ ਇਸ ਸਾਲ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਦੀ ਸਮੁੱਚੀ ਟੀਮ ਨੂੰ ਕਾਮਯਾਬ ਕਰਨਗੇ। “ਡੈਮੋਕਰੇਟਿਕ ਇੰਪਲਾਇਜ਼ ਫਰੰਟ” ਨੂੰ ਉਸ ਦੀ ਸਹਿਯੋਗੀ ਡੈਮੋਕਰੇਟਿਕ ਅਫਸਰ ਫਰੰਟ ਦਾ ਵੀ ਭਰਪੂਰ ਸਮਰਥਨ ਮਿਲੇਗਾ। ਕਨਵੀਨਰ ਸ੍ਰ. ਜਗੀਰ ਸਿੰਘ, ਸਹਾਇਕ ਰਜਿਸਟਰਾਰ, ਕਾਲਜ ਸ਼ਾਖਾ ਅਤੇ ਸ੍ਰੀਮਤੀ ਹਰਵਿੰਦਰ ਕੌਰ, ਕੈਸ਼ ਵਿਭਾਗ ਨੇ ਕਿਹਾ ਕਿ ਸਾਲ 2024-25 ਲਈ ੳਨ੍ਹਾਂ ਦੀ ਪਾਰਟੀ ਵੱਲੋਂ ਇਕ ਸੂਝਵਾਨ ਅਤੇ ਜੁਝਾਰੂ ਟੀਮ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਲਈ ਉਨ੍ਹਾਂ ਨੇ ਯੂਨੀਵਰਸਿਟੀ ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਖੜਨ ਤਾਂ ਜੋ ਕਿ ਰੁੱਕੇ ਹੋਏ ਕੰਮ ਕਰਵਾਏ ਜਾ ਸਕਣ। ਪਾਰਟੀ ਵੱਲੋਂ ਪ੍ਰਧਾਨ ਦੇ ਅਹੁਦੇ ਤੇ ਵਿਦੇਸ਼ੀ ਭਾਸ਼ਾਵਾ ਤੋਂ ਰਜ਼ਨੀਸ਼ ਭਾਰਦਵਾਜ, ਇੰਮਰਜਿੰਗ ਲਾਈਫ ਸਾਇੰਸ ਤੋਂ ਕੰਵਲਜੀਤ ਕੁਮਾਰ ਨੂੰ ਸਕੱਤਰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਲੇਖਾ ਸ਼ਾਖਾ ਤੋਂ ਵਿਪਨ ਕੁਮਾਰ ਨੂੰ ਸੀਨੀਅਰ ਉੱਪ ਪ੍ਰਧਾਨ, ਸੁਰੱਖਿਆ ਵਿਭਾਗ ਤੋਂ ਅਵਤਾਰ ਸਿੰਘ-5 ਨੂੰ ਉੱਪ ਪ੍ਰਧਾਨ, ਫੂਡ ਸਾਇੰਸ ਐਂਡ ਟੈਕਨਾਲੋਜੀ ਤੋਂ ਸਤਵੰਤ ਸਿੰਘ ਬਰਾੜ ਨੂੰ ਸੰਯੁਕਤ ਸਕੱਤਰ, ਕਪੈਸਟੀ ਇੰਨਹਾਂਸਮੈਂਟ ਪ੍ਰੋਗਰਾਮ ਦੇ ਕੁਲਜਿੰਦਰ ਸਿੰਘ ਬੱਲ ਨੂੰ ਸਕੱਤਰ ਪਬਲਿਕ ਰਿਲੇਸ਼ਨ, ਜਨਰਲ ਸਾਖਾ ਦੇ ਸ੍ਰ. ਅਵਤਾਰ ਸਿੰਘ ਨੂੰ ਖਜ਼ਾਨਚੀ ਅਤੇ ਕਾਰਜਕਾਰਨੀ ਮੈਂਬਰਾਂ ਵਜੋਂ ਸਰਬਜੀਤ ਕੌਰ ਲੇਖਾ ਸ਼ਾਖਾ, ਕਿਰਨਦੀਪ ਸਿੰਘ ਅਮਲਾ ਸ਼ਾਖਾ, ਹਰਚਰਨ ਸਿੰਘ ਗੁਪਤ ਸ਼ਾਖਾ, ਵਿਜੈ ਸ਼ਰਮਾ ਕੰਡਕਟ ਸ਼ਾਖਾ, ਮੋਹਿੰਦਰ ਸਿੰਘ ਵਹਿਕਲ ਵਿੰਗ, ਭੁਪਿੰਦਰ ਸਿੰਘ ਠਾਕੁਰ ਆਈ.ਕਿਊ.ਏ.ਸੀ ਵਿਭਾਗ, ਰੂਪ ਚੰਦ ਸਪੋਰਟਸ ਵਿਭਾਗ, ਵਿਕਰਮ ਸਿੰਘ ਉਸਾਰੀ ਵਿਭਾਗ, ਹਰਜੀਤ ਸਿੰਘ ਲੈਂਡਸਕੇਪ ਵਿਭਾਗ, ਤਰਸੇਮ ਸਿੰਘ ਅਸਟੇਟ ਵਿਭਾਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। “ਡੈਮੋਕਰੇਟਿਕ ਇੰਪਲਾਈਜ਼ ਫਰੰਟ”ਦੇ ਸਕੱਤਰ ਉਮੀਦਵਾਰ ਕੰਵਲਜੀਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਯੂਨੀਵਰਸਿਟੀ ਕਰਮਚਾਰੀ ਉਨ੍ਹਾਂ ਦੇ ਪਿਛਲੇ ਸਾਲਾਂ ਦੇ ਕਾਰਜਕਾਲ ਸਮੇਂ ਕਰਵਾਏ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੋਟ ਪਾ ਕੇ ਉਨ੍ਹਾਂ ਦੀ ਟੀਮ ਨੂੰ ਕਾਮਯਾਬ ਕਰਨਗੇ ਅਤੇ ਵਿਰੋਧੀ ਪਾਰਟੀ ਨੂੰ ਹਾਰ ਦੇਣਗੇ।
