ਜਨ ਕਲਿਯਾਨ ਸੰਗਠਨ ਵੱਲੋਂ ਕਰਵਾਇਆ ਗਿਆ"ਧੀਆਂ ਦਾ ਚਹੁਮੁੱਖੀ ਵਿਕਾਸ- ਤਾਕਤਵਰ ਰਾਸ਼ਟਰ ਦੀ ਪਹਿਚਾਣ" ਪ੍ਰੋਗਰਾਮ
ਅੰਮ੍ਰਿਤਸਰ, 11 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਅੰਤਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ਤੇ ਧੀਆਂ ਨੂੰ ਆਪਣੇ ਅਧਿਕਾਰਾ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਜਨ ਕਲਿਯਾਨ ਸੰਗਠਨ ਅਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ "ਧੀਆਂ ਦਾ ਚਹੁਮੁੱਖੀ ਵਿਕਾਸ-ਤਾਕਤਵਰ ਰਾਸ਼ਟਰ ਦੀ ਪਹਿਚਾਣ" ਪ੍ਰੋਗਰਾਮ ਦੋਨਾਂ ਸੰਸਥਾਵਾਂ ਦੀ ਸਲਾਹਕਾਰ ਸ਼੍ਰੀਮਤੀ ਸੁਰਜੀਤ ਕੌਰ ਅਤੇ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਤਾਕਤਵਰ ਧੀ ਹੀ ਤਾਕਤਵਰ ਦੇਸ਼ ਦਾ ਆਧਾਰ ਹੈ। ਧੀ ਵੇਦਨਾ ਨਹੀ-ਵਰਦਾਨ ਹੈ। ਧੀ ਭਾਰ ਨਹੀ-ਉਪਹਾਰ ਹੈ। ਧੀਆਂ ਵਿੱਚ ਰਬ ਵੱਲੋਂ ਅਸੀਮ, ਮਾਨਸਿਕ ਅਤੇ ਧਾਰਮਿਕ ਸ਼ਕਤੀਆਂ ਹਨ। ਧੀ ਦੀ ਉੜਾਨ ਹੀ ਸਾਡਾ ਅਭਿਮਾਨ ਹੈ। ਸ਼੍ਰੀਮਤੀ ਸੁਰਜੀਤ ਕੌਰ ਨੇ ਕਿਹਾ ਕਿ ਸੰਯੂਕਤ ਰਾਸ਼ਟਰ ਮਹਾਸਭਾ ਨੇ 11 ਅਕਤੂਬਰ 2012 ਨੂੰ ਧੀ ਨੂੰ ਤਾਕਤਵਰ ਬਨਾਉਣ ਦੇ ਉਦੇਸ਼ ਨਾਲ "ਅੰਤਰਾਸ਼ਰਟਰੀ ਬਾਲਿਕਾ ਦਿਵਸ" ਘੋਸ਼ਿਤ ਕੀਤਾ ਸੀ। ਅੱਜ ਧੀ ਭਰੂਣ ਹੱਤਿਆ, ਘਰੇਲੂ ਹਿੰਸਾ, ਅਨਪੜਤਾ, ਅਤਿਆਚਾਰ ਅਤੇ ਅਸੁਰਖਿਆ ਦਾ ਸ਼ਿਕਾਰ ਹੈ। ਧੀਆਂ ਵਿੱਚ ਸ਼ਕਤੀ ਦਾ ਸੰਚਾਰ ਕਰਕੇ ਉਹਨਾਂ ਨੂੰ ਚਹੁਮੁੱਖੀ ਵਿਕਾਸ ਪ੍ਰਦਾਨ ਕਰਨਾ ਹੈ। ਸਤਵਿੰਦਰ ਕੌਰ, ਗੀਤਾ ਨਰੂਲਾ, ਦਵਿੰਦਰ ਕੌਰ, ਇੰਦਰਾ ਧਵਨ, ਮੁਸਕਾਨ ਅਰੋੜਾ, ਸੁਖਵਿੰਦਰ ਕੌਰ, ਬਲਜੀਤ ਕੌਰ, ਪਰਮਿੰਦਰ ਕੌਰ ਅਤੇ ਸੁਸ਼ਮਾ ਗੋਇਲ ਨੇ ਕਿਹਾ ਕਿ ਇਕ ਪਾਸੇ ਤਾਂ ਅਸੀ ਕੰਜਕਾਂ ਦੀ ਪੂਜਾ ਕਰਦੇ ਹਾਂ ਅਤੇ ਦੂਜੇ ਪਾਸੇ ਭਰੂਣ ਹੱਤਿਆ ਕਰਦੇ ਹਾਂ। ਜਦਕਿ ਹਰ ਧੀ ਨੌ ਦੇਵਿਆਂ ਦਾ ਰੂਪ ਹੈ। ਬੇਟੀ ਬਚਾਓ-ਬੇਟੀ ਪੜਾਓ ਦੇ ਨਾਲ ਹੀ ਧੀ ਵਸਾਉਣ ਦਾ ਨਾਰਾ ਵੀ ਜਰੂਰੀ ਹੈ ਕਿਉਂਕਿ ਪਰਿਵਾਰ ਟੂਟਣ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹਾਂ। ਮਧੂ ਮਹਿਰਾ, ਬਲਜੀਤ ਕੌਰ, ਬਲਜਿੰਦਰ ਕੋਰ, ਰਜਿੰਦਰ ਕੌਰ, ਜਸਵਿੰਦਰ ਕੌਰ, ਮਨੂੰ ਕੋਹਲੀ, ਲਵਲੀਨ ਕੌਰ, ਉਰਸ਼ੀ, ਰਾਧਾ, ਗੰਗਾ ਅਤੇ ਸ਼ਾਰਦਾ ਨੇ ਦੱਸਿਆ ਕਿ ਧੀ ਨੂੰ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਨ ਕੇ ਸਾਰੀਆਂ ਦੇਵਿਆਂ ਦੀ ਤਰਾਂ ਅਪਣੇ ਨਾਲ ਹੋ ਰਹੇ ਅਨਿਯਾ ਦੇ ਖਿਲਾਫ ਲੜਨਾ ਹੋਵੇਗਾ। ਉਸ ਨੂੰ ਜੂਡੋ ਕਰਾਟੇ ਅਤੇ ਮਾਰਸ਼ਲਾਰਟ ਸਿਖਾਉਣਾ ਜਰੂਰੀ ਹੈ ਇਸ ਮੌਕੇ ਸਾਰੇ ਮੈਂਬਰਾਂ ਨੇ ਸੰਕਲਪ ਲਿਆ ਕਿ ਪੀੜਤ ਧੀਆਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
