ਅੰਮ੍ਰਿਤਸਰ ਸਿਟੀ ਦੇ ਥਾਣਾ ਛੇਹਰਟਾ ਵੱਲੋਂ ਸ਼ਹਿਰ ਵਿੱਚ ਸਨੈਚਿੰਗ ਕਰਨ ਵਾਲੇ ਸਰਗਰਮ ਗਿਰੋਹ ਦਾ ਕੀਤਾ ਪਰਦਾਫਾਸ਼ ਨਾਬਾਲਗ ਸਮੇਤ 03 ਕਾਬੂ।
ਅੰਮ੍ਰਿਤਸਰ ਸਿਟੀ ਦੇ ਥਾਣਾ ਛੇਹਰਟਾ ਵੱਲੋਂ ਸ਼ਹਿਰ ਵਿੱਚ ਸਨੈਚਿੰਗ ਕਰਨ ਵਾਲੇ ਸਰਗਰਮ ਗਿਰੋਹ ਦਾ ਕੀਤਾ ਪਰਦਾਫਾਸ਼ ਨਾਬਾਲਗ ਸਮੇਤ 03 ਕਾਬੂ।
ਅੰਮ੍ਰਿਤਸਰ, 29 ਸਤੰਬਰ (ਸੁਖਬੀਰ ਸਿੰਘ) - ਇਜ਼ਰਾਇਲ ਸਿਟੀਜ਼ਨ ਔਰਤ ਜਿਸਦਾ ਨਾਮ AVISHAG RAVON ਅਤੇ ਵਿਕਾਸ ਮਹਾਜ਼ਨ (ਹੋਟਲ ਸੰਚਾਲਕ) ਦੇ ਨਾਲ ਥ੍ਰੀ-ਵੀਲਰ ਵਿੱਚ ਬੈਠ ਕੇ ਪ੍ਰੇਡ ਦੇਖਣ ਲਈ ਅਟਾਰੀ ਬਾਰਡਰ ਜਾ ਰਹੇ ਸੀ ਤੇ ਜਦੋਂ ਥ੍ਰੀ-ਵੀਲਰ ਛੇਹਰਟਾ ਚੌਕ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਪਿੱਛੋ 03 ਮੋਟਰਸਾਈਕਲ ਸਵਾਰ ਆਏ ਤੇ ਝਪਟਮਾਰ ਕੇ ਪਰਸ ਖੋਹ ਕੇ ਲੈ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਮੁਕੱਦਮਾਂ ਨੂੰ ਟਰੇਸ ਕਰਨ ਲਈ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸ਼ਿਵਦਰਸ਼ਨ ਸਿੰਘ, ਪੀ.ਪੀ.ਐਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਇੰਸਪੈਕਟਰ ਰੋਬਿੰਨ ਹੰਸ ਦੀ ਪੁਲਿਸ ਪਾਰਟੀ ਵੱਲੋਂ ਇਜ਼ਰਾਇਲ ਸਿਟੀਜ਼ਨ ਔਰਤ ਦਾ ਪਰਸ ਖੋਹ ਕਰਨ ਵਾਲੇ 03 ਮੋਟਰਸਾਈਕਲ ਸਵਾਰ, ਜਿੰਨਾਂ ਵਿੱਚ 01 ਨਾਬਾਲਗ ਲੜਕਾ ਹੈ, ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਸਨੈਚਿੰਗ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 03 ਮੋਟਰਸਾਈਕਲ ਸਵਾਰ 1) ਨਾਬਾਲਗ ਲੜਕਾ, 2) ਰਛਪਾਲ ਸਿੰਘ ਉਰਫ਼ ਸ਼ਿਵਪਾਲ ਪੁੱਤਰ ਨਿਸ਼ਾਨ ਸਿੰਘ ਵਾਸੀ ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ ਅਤੇ 3) ਗੌਤਮ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਸ਼ੇਰਸ਼ਾਹ ਸੂਰੀ ਰੋਡ, ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ ਨੂੰ ਛੇਹਰਟਾ ਦੇ ਏਰੀਆ ਤੋਂ ਗ੍ਰਿਫ਼ਤਾਰ ਕਰਕੇ ਖੋਹਸੁਦਾ ਪਰਸ, ਹੈਡਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।
ਇਸਤੋਂ ਇਲਾਵਾ ਇਹਨਾਂ ਵੱਲੋਂ ਸਨੈਚਿੰਗ ਦੀਆਂ ਕੀਤੀਆਂ ਹੋਰ ਵਾਰਦਾਤਾ ਵਿੱਚ 05 ਮੋਬਾਇਲ ਫੋਨ ਤੇ 01 ਲੈਪਟਾਪ ਵੀ ਬ੍ਰਾਮਦ ਕੀਤਾ ਗਿਆ ਹੈ।
ਪਹਿਲਾਂ ਦਰਜ਼ ਮੁਕੱਦਮੇ:-
1. ਗ੍ਰਿਫ਼ਤਾਰ ਦੋਸ਼ੀ ਰਛਪਾਲ ਸਿੰਘ ਉਰਫ਼ ਸ਼ਿਵਪਾਲ ਦੇ ਖਿਲਾਫ਼ ਪਹਿਲਾਂ ਵੀ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਨੰਬਰ 26 ਮਿਤੀ 22-03-2024 ਜੁਰਮ 379,411 ਭ:ਦ:, ਦਰਜ਼ ਰਜਿਸਟਰ ਹੈ।
