-->
ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ ਉਦਘਾਟਨ ਕੀਤਾ ਗਿਆ। ਹੁਣ ਕਿਡਨੀ ਦੇ ਮਰੀਜਾਂ ਦਾ ਮੁਫਤ ਡੈਲੇਸਿਸ ਸਿਵਲ ਹਸਪਤਾਲ ਵਿਖੇ ਕੀਤਾ ਜਾਵੇਗਾ।

ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ ਉਦਘਾਟਨ ਕੀਤਾ ਗਿਆ। ਹੁਣ ਕਿਡਨੀ ਦੇ ਮਰੀਜਾਂ ਦਾ ਮੁਫਤ ਡੈਲੇਸਿਸ ਸਿਵਲ ਹਸਪਤਾਲ ਵਿਖੇ ਕੀਤਾ ਜਾਵੇਗਾ।

ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ
ਉਦਘਾਟਨ ਕੀਤਾ ਗਿਆ।
ਹੁਣ ਕਿਡਨੀ ਦੇ ਮਰੀਜਾਂ ਦਾ ਮੁਫਤ ਡੈਲੇਸਿਸ ਸਿਵਲ ਹਸਪਤਾਲ ਵਿਖੇ ਕੀਤਾ ਜਾਵੇਗਾ।
ਅੰਮ੍ਰਿਤਸਰ, 26 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਜੀ ਵਲੋਂ ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ ਵਿਖੇ ਤੋਂ ਪੰਜਾਬ ਭਰ ਦੇ ਕੁੱਲ 8 ਜਿਲਿ੍ਆਂ ਵਿਚ ਨਵੇਂ ਡੈਲੇਸਿਸ ਸੈਂਟਰਾਂ ਦਾ ਉਦਘਾਟਨ ਵੀ.ਸੀ. ਰਾਹੀ ਕੀਤਾ ਗਿਆ। ਜਿਵੇਂ ਹੀ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਜੀ ਵਲੋਂ ਪਟਿਆਲਾ ਵਿਖੇ ਡੈਲੇਸਿਸ ਯੁਨਿਟ ਦਾ ਉਦਘਾਟਨ ਕੀਤਾ, ਠੀਕ ਉਸੇ ਹੀ ਸਮੇਂ ਤੇ ਹੀ ਜਿਲਾ੍ਹ ਅੰਮ੍ਰਿਤਸਰ ਵਿਖੇ ਮਾਨਯੋਗ ਐਮ.ਐਲ.ਏ. ਡਾ ਅਜੈ ਗੁਪਤਾ ਅਤੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਜੀ ਵਲੋਂ ਵੀ ਜਿਲਾ੍ ਅੰਮ੍ਰਿਤਸਰ ਵਿਖੇ ਡੈਲੇਸਿਸ ਯੁਨਿਟ ਦਾ ਉਦਘਾਟਨ ਕਰਕੇ ਇਸ ਨੂੰ ਲੋਕ ਅਪਰਣ ਕੀਤਾ। ਇਸ ਮੌਕੇ ਮਾਨਯੋਗ ਐਮ.ਐਲ.ਏ. ਡਾ ਅਜੈ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਅਤੇ ਪੰਜਾਬ ਸਰਕਾਰ ਹਮੇਸ਼ਾਂ ਹੀ ਲੋਕਾਂ ਦੀ ਨਿਰੋਈ ਸਿਹਤ ਪ੍ਰਤੀ ਵਚਨਬੱਧ ਹੈ। ਇਸ ਨਾਲ ਜਿਲੇ੍ ਭਰ ਵਿਚ ਸਾਰੇ ਲੋੜਵੰਦ ਮਰੀਜਾਂ ਦੇ ਮੁਫਤ ਡੈਲੇਸਿਸ ਸੰਭਵ ਹੋਣਗੇ ਅਤੇ ਖਾਸ ਕਰਕੇ ਗਰੀਬ ਮਰੀਜਾਂ ਲਈ ਇਹ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਕਿਹਾ ਕਿ ਜਿਲਾ ਹਸਪਤਾਲ ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵਲੋਂ ਹੰਸ ਫਾਂਓਡੇਸ਼ਨ ਦੀ ਮਦਦ ਨਾਲ ਆਧੁਨਿਕ ਟੈਕਨੋਲੀਜੀ ਨਾਲ ਲੈਸ 3 ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ, ਇਹਨਾਂ ਰਾਹੀਂ ਜਿਲੇ੍ਹ ਭਰ ਵਿਚ ਡੈਲੇਸਿਸ ਵਾਲੇ ਮਰੀਜਾਂ ਲਈ ਮੁਫਤ ਡੈਲੇਸਿਸ ਅਤੇ ਡੈਲੇਸਿਸ ਨਾਲ ਸੰਬਧਤ ਮੁਫਤ ਟੈਸਟ ਕੀਤੇ ਜਾਣਗੇ ਅਤੇ ਪਹਿਲੇ ਦਿਨ 3 ਮਰੀਜਾਂ ਦਾ ਮੁਫਤ ਡੈਲੇਸਿਸ ਕੀਤਾ ਗਿਆ ਹੈ।ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਰਨਜੀਤ ਧਵਨ, ਸੀਨੀਅਰ ਮੈਡੀਕਲ ਅਫਸਰ ਡਾ ਰਸ਼ਮੀਂ ਵਿਜ, ਡਾ ਪ੍ਰੀਤਵਿਨ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਮੇਟਰਨ ਕਮਲਜੀਤ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise