ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਵੱਲੋਂ "ਸਮਾਜ ਨੂੰ ਪ੍ਰਦੁਸ਼ਿਤ ਕਰਦਾ ਕਰਵਾਇਆ ਵਿਦੇਸ਼ੀ ਪਹਿਨਾਵਾ" ਸੈਮੀਨਾਰ
ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਵੱਲੋਂ "ਸਮਾਜ ਨੂੰ ਪ੍ਰਦੁਸ਼ਿਤ ਕਰਦਾ ਕਰਵਾਇਆ ਵਿਦੇਸ਼ੀ ਪਹਿਨਾਵਾ" ਸੈਮੀਨਾਰ
ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) - ਨੋਜਵਾਨ ਪੀੜੀ ਵੱਲੋਂ ਅਸ਼ਲੀਲ ਪਹਿਨਾਵੇ ਨੂੰ ਅਪਨਾਉਣ ਨਾਲ ਸਮਾਜ ਉਪਰ ਹੋਣ ਵਾਲੇ ਖਤਰਾਨ ਪਰਿਨਾਮਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਕਾਰਨ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਵੱਲੋਂ "ਸਮਾਜ ਨੂੰ ਪ੍ਰਦੁਸ਼ਿਤ ਕਰਦਾ ਵਿਦੇਸ਼ੀ ਪਹਿਨਾਵਾ" ਸੈਮਿਨਾਰ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਡੀ.ਏ.ਵੀ ਕਾਲਜ ਦੇ ਹਿੰਦੀ ਵਿਭਾਗ ਦੇ ਮੁੱਖੀ ਡਾ. ਪ੍ਰੋ ਕਿਰਨ ਖੰਨਾ, ਅਜੀਤ ਵਿਧਾਲਯ ਪ੍ਰਿੰਸੀਪਲ ਰਮਾ ਮਹਾਜਨ, ਯੋਗ ਮੁੱਖੀ ਸੁਨੀਤਾ ਮਹਾਜਨ ਇਸ ਮੈਮਿਨਾਰ ਵਿੱਚ ਮੁੱਖ ਮਹਿਮਾਨ ਸਨ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਸ਼ਰਮ ਅਤੇ ਲਾਜ ਨਾਰੀ ਦਾ ਗਹਿਣਾ ਹੈ ਸਾਦਾ ਪਹਿਰਾਵਾ ਗੋਰਵਸ਼ਾਲੀ ਭਾਰਤੀ ਨਾਰੀ ਦੀ ਪਹਿਚਾਨ ਹੈ। ਨੋਜਵਾਨ ਪੀੜੀ ਵੱਲੋਂ ਵਿਦੇਸ਼ੀ ਅਸ਼ਲੀਲ ਪਹਿਨਾਵੇ ਨੂੰ ਅਪਣਾਉਣਾ ਸੰਸਕ੍ਰਿਤੀ ਤੇ ਗਹਿਰਾ ਦਾਗ ਹੈ ਜਿਸ ਨੂੰ ਰੋਕਣਾ ਜਰੂਰੀ ਹੈ। ਡਾ. ਕਿਰਨ ਖੰਨਾ ਨੇ ਕਿਹਾ ਕਿ ਬੱਚਿਆਂ ਨੂੰ ਸੰਸਕਾਰਿਤ ਕਰਨਾ ਮਾਂ ਦੀ ਜਿਮੇਦਾਰੀ ਹੈ। ਉਹ ਆਪਣੇ ਬੱਚਿਆਂ ਨੂੰ ਭਾਰਤੀ ਪਹਿਨਾਵੇ ਦੇ ਲਈ ਪ੍ਰੇਰਿਤ ਕਰੇ। ਸ਼੍ਰੀਮਤੀ ਰਮਾ ਮਹਾਜਨ ਨੇ ਦੱਸਿਆ ਕਿ ਪਹਿਨਾਵਾ ਨਾਰੀ ਦਾ ਆਇਨਾ ਹੈ। ਉਸ ਦਾ ਪੂਰੀ ਤਰਾਂ ਢੱਕੇ ਹੋਣਾ ਹੀ ਜਰੂਰੀ ਹੈ। ਸ਼੍ਰੀਮਤੀ ਸੁਨੀਤਾ ਮਹਾਜਨ ਨੇ ਕਿਹਾ ਕਿ ਮੋਬਾਇਲ, ਫੈਸ਼ਨ ਸ਼ੋ, ਟੀ.ਵੀ. ਆਦਿ ਇਸ ਅਸ਼ਲੀਲ ਪਹਿਨਾਵੇ ਦੇ ਲਈ ਦੋਸ਼ੀ ਹਨ। ਬੱਚਿਆਂ ਨੂੰ ਪ੍ਰੇਰਕ ਸਾਹਿਤਯ ਪੜਨ ਦੇ ਲਈ ਸਲਾਹ ਦਿੱਤੀ ਜਾਵੇ। ਡਾਲੀ ਭਾਟਿਆ, ਹਿੰਦੂ ਕਾਲਜ ਦੀ ਡਾ. ਪ੍ਰੋ ਦਿੱਪਤੀ, ਵੀਨਾ ਮਹਾਜਨ, ਇੰਦਰਾ ਧਵਨ, ਸਤਵਿੰਦਰ ਕੌਰ, ਰੰਜਨਾ ਨਇਰ, ਮੰਜੀਤ ਠਿੰਡ ਨੇ ਕਿਹਾ ਕਿ ਪੱਛਮੀ ਦੇਸ਼ ਸਾਡੀ ਭਾਰਤੀ ਪਰਮਪਰਾ ਅਤੇ ਪਹਿਨਾਵੇ ਨੂੰ ਅਪਣਾ ਰਹੇ ਹਨ ਜਿਸ ਤੋਂ ਸਾਡੀ ਨੋਜਵਾਨ ਪੀੜੀ ਨੂੰ ਪ੍ਰੇਰਨਾ ਲੈ ਕੇ ਆਪਣੀ ਪਰਮਪਰਾ ਨੂੰ ਅਪਨਾਉਣਾ ਚਾਹੀਦਾ ਹੈ। ਪਿੰ੍ਰਸੀਪਲ ਵੀਨਾ ਕਪੂਰ, ਸਰੋਜ ਚਾਵਲਾ, ਨੀਤਾ ਅਹੂਜਾ, ਰਮਾ ਬੰਸਲ, ਉਸ਼ਾ ਸ਼ਰਮਾ, ਕਾਜਲ ਯਾਦਵ ਅਤੇ ਗੋਰੀ ਨੇ ਕਿਹਾ ਕਿ ਪਰਿਵਾਰ, ਸਮਾਜ, ਸਰਕਾਰ, ਮਿਡਿਆ ਨੂੰ ਅਗੇ ਵੱਦ ਕੇ ਇਸ ਪਹਿਰਾਵੇ ਨੂੰ ਰੋਕਣ ਦਾ ਸੰਕਲਪ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਦੁਸ਼ਕਰਮ, ਚਰਿਤਰ-ਹਿੰਨਤਾ, ਪਰਿਵਾਰਕ ਨੁਕਸਾਨ, ਹੱਤਿਆ ਅਦਿ ਹਰਰੋਜ ਦੇਸ਼ ਦੀਆਂ ਜੜਾ ਨੂੰ ਜਹਿਰੀਲਾ ਬਣਾ ਰਹੇ ਹਨ ਇਸ ਮੌਕੇ ਸਾਰਿਆ ਨੇ ਇਸ ਪਹਿਰਾਵੇ ਨੂੰ ਰੋਕਣ ਦਾ ਸੰਕਲਪ ਲਿਆ।
