-->
ਨਵੀਂ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੈ ਸਾਰਦਾ ਚੌਪੜਾ ਜੀ ਦਾ ਜੀਵਨ ਪਰਿਵਾਰ ਨੇ ਮਨਾਇਆ 90ਵਾਂ ਜਨਮਦਿਨ

ਨਵੀਂ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੈ ਸਾਰਦਾ ਚੌਪੜਾ ਜੀ ਦਾ ਜੀਵਨ ਪਰਿਵਾਰ ਨੇ ਮਨਾਇਆ 90ਵਾਂ ਜਨਮਦਿਨ

ਨਵੀਂ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੈ ਸਾਰਦਾ ਚੌਪੜਾ ਜੀ ਦਾ ਜੀਵਨ
ਪਰਿਵਾਰ ਨੇ ਮਨਾਇਆ 90ਵਾਂ ਜਨਮਦਿਨ
ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) - ਸਥਾਨਕ ਕਨੇਡੀ ਐਵਿਨਿਉ ਅੰਮ੍ਰਿਤਸਰ ਦੀ ਵਸਨੀਕ 90 ਸਾਲਾਂ ਸ਼੍ਰੀਮਤੀ ਸਾਰਦਾ ਚੌਪੜਾ ਦੇ ਪੋਤਰਿਆਂ ਅਤੇ ਦੋਹਤਿਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਅੰਮ੍ਰਿਤਸਰ ਆ ਕੇ ਉਨ੍ਹਾਂ ਦਾ 90 ਵਾਂ ਜਨਮ ਦਿਨ ਮਨਾਇਆ।ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਵੱਲੋਂ ਬੜੀ ਮਿਹਨਤ ਨਾਲ ਉਨ੍ਹਾਂ ਦੀਆਂ ਪਿਛਲੀਆਂ ਯਾਦਾਂ ਫੋਟੋਆਂ ਅਤੇ ਵੀਡਿੳ ਦੇ ਰੂਪ ਵਿੱਚ ਇਕੱਠੀਆਂ ਕਰਕੇ ਸਾਰਿਆਂ ਨੂੰ ਸਕਰੀਨ ਤੇ ਦਿਖਾਈਆਂ ਗਈਆਂ।ਸਾਰਦਾ ਚੌਪੜਾ ਨੇ ਸਮਾਜ ਸੇਵੀਂ ਕਾਰਜਾਂ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ ਹੈ ਉਨ੍ਹਾਂ ਨੇ ਔਰਤਾਂ ਦੀ ਭਲਾਈ ਅਤੇ ਉਨ੍ਹਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇੇ ਕੀਤੇ ਹਨ ਉਨ੍ਹਾ ਨੇ ਅਪਣੇ ਸਮੇਂ ਵਿੱਚ ਲੋੜਵੰਦ ਲੜਕੀਆਂ ਨੂੰ ਪੜ੍ਹਾਇਆ,ਅਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਉਨ੍ਹਾ ਨੂੰ ਪੜ੍ਹਾਈ ਦੇ ਨਾਲ ਨਾਲ ਸਿਲਾਈ,ਕਢਾਈ,ਪੇਂਟਿੰਗ ਅਤੇ ਹੋਰ ਕੋਈ ਕੋਰਸਾਂ ਦੀ ਟ੍ਰੇਨਿੰਗ ਦਿਵਾਈ ਜਿਸ ਨਾਲ ਲੜ੍ਹਕੀਆਂ ਅਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਣ ਇਸਦੇ ਨਾਲ ਹੀ ਉਹ ਸਮਾਜਿਕ ਕੁਰੀਤੀਆਂ ਜਿਵੇਂ ਨਸ਼ੇ,ਦਹੇਜ਼ ਪ੍ਰਥਾ,ਭ੍ਰਿਸ਼ਟਾਚਾਰ,ਅੰਧਵਿਸ਼ਵਾਸ਼,ਭਰੂਣ ਹੱਤਿਆ,ਅੰਨਪੜ੍ਹਤਾ ਆਦਿ ਵਿਰੁੱਧ ਵੀ ਲੋਕਾਂ ਨੂੰ ਜਾਗਰੂਕ ਕੀਤਾ।ਉਨ੍ਹਾਂ ਨੇ ਲੜ੍ਹਕੀਆਂ ਨੂੰ ਆਤਮ ਨਿਰਭਰ ਬਣਨ ਲਈ ਉਦੋਂ ਪ੍ਰੇਰਿਤ ਕੀਤਾ ਜਦੋਂ ਲੋਕ ਬੱਚੀਆਂ ਨੂੰ ਪੜ੍ਹਾਉਣ ਵਿੱਚ ਘੱਟ ਦਿਲਚਸਪੀ ਲੈਂਦੇ ਸਨ।ਸਾਰਦਾ ਚੌਪੜਾ ਜੀ ਦਾ ਜੀਵਨ ਨਵੀਂ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੈ ਜਿੰਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਲੋਕਾ ਦੀ ਸੋਚ ਬਦਲਣ ਵਿੱਚ ਅਪਣਾ ਯੋਗਦਾਨ ਪਾਇਆ।ਅੱਜ ਉਨ੍ਹਾਂ ਦੀ ਧੀ-ਜਵਾਈ, ਦੋਹਤੇ-ਪੋਤਰੇ ਸਾਰੇ ਵਿਸ਼ਵ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰ ਰਹੇ ਹਨ।ਇਸ ਮੌਕੇ ਉਨ੍ਹਾ ਦੇ ਰਿਸ਼ਤੇਦਾਰਾਂ ਵਿੱਚ ਵਿਸ਼ਵ ਪ੍ਰਸਿੱਧ ਰੇਡੀੳਲਿਸਟ ਡਾ.ਰਵੀ ਅਗਰਵਾਲ,ਡਾ.ਰਾਘਵ ਅਗਰਵਾਲ,ਅਜੂ ਅਗਰਵਾਲ,ਡਾ.ਵਿਸ਼ਾਲ ਅਗਰਵਾਲ,ਨੀਨਾ ਮੇਹਰਾ,ਵਿਪਨ ਮੇਹਰਾ,ਕਮਲੇਸ਼ ਬਹਿਲ,ਵੀਨਾ ਸਹਿਗਲ,ਡਾ.ਅਨਿਲ ਆਨੰਦ,ਵਿਸ਼ਵ ਪ੍ਰਸਿੱਧ ਹਾਰਟ ਸਰਜਨ ਡਾ.ਮੰਨਨ ਆਨੰਦ,ਸ਼੍ਰੀਮਤੀ ਬਿੰਦੂ ਆਨੰਦ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Ads on article

Advertise in articles 1

advertising articles 2

Advertise