-->
ਥਾਣਾ ਏ-ਡਵੀਜ਼ਨ ਵੱਲੋਂ ਖੋਹਸੁਦਾ ਆਈ-ਫੋਨ-13 ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸਮੇਤ 02 ਝਪਟਮਾਰ ਕੁਝ ਹੀ ਘੰਟਿਆ ਅੰਦਰ ਕਾਬੂ।

ਥਾਣਾ ਏ-ਡਵੀਜ਼ਨ ਵੱਲੋਂ ਖੋਹਸੁਦਾ ਆਈ-ਫੋਨ-13 ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸਮੇਤ 02 ਝਪਟਮਾਰ ਕੁਝ ਹੀ ਘੰਟਿਆ ਅੰਦਰ ਕਾਬੂ।

ਥਾਣਾ ਏ-ਡਵੀਜ਼ਨ ਵੱਲੋਂ ਖੋਹਸੁਦਾ ਆਈ-ਫੋਨ-13 ਅਤੇ ਵਾਰਦਾਤ ਸਮੇਂ
ਵਰਤਿਆ ਮੋਟਰਸਾਈਕਲ ਸਮੇਤ 02 ਝਪਟਮਾਰ ਕੁਝ ਹੀ ਘੰਟਿਆ ਅੰਦਰ ਕਾਬੂ।
ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ ) - ਸ਼੍ਰੀ ਗੁਰਪ੍ਰੀਤ ਸਿੰਘ ਭੁਲਰ ਆਈ.ਪੀ.ਐਸ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਵਿਜੇ ਆਲਮ ਸਿੰਘ, ਪੀ.ਪੀ.ਐਸ,ਡੀ.ਸੀ.ਪੀ ਲਾਅ-ਐਂਡ-ਆਰਡਰ ਅਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰਿੰਦਰਬੀਰ ਸਿੰਘ, ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਔਲਖ, ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਕੇ 02 ਝਪਟਮਾਰ ਕਾਬੂ ਕਰਕੇ ਇਹਨਾਂ ਪਾਸੋਂ ਖੋਹਸੁਦਾ ਆਈ-ਫੋਨ-13 ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 
  ਇਹ ਮੁਕੱਦਮਾਂ ਸ੍ਰੀਮਤੀ ਦੀਪਿਕਾ ਰਾਣੀ ਦਿੱਲੀ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਉਹ, ਆਪਣੇ ਪਰਿਵਾਰ ਨਾਲ ਦਰਮਿਆਨੀ ਰਾਤ ਸਮੇਂ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ ਸੀ। ਜਦੋ, ਉਹ ਘਾਹ ਮੰਡੀ ਚੌਕ ਕੋਲ ਪੁੱਜੇ ਤਾਂ 02 ਨਾਮਲੂਮ ਮੋਟਰਸਾਇਕਲ ਸਵਾਰ ਵਿਅਕਤੀਆਂ ਵੱਲੋਂ ਉਸਦੇ ਹੱਥ ਵਿੱਚ ਫੜਿਆ ਮੋਬਾਇਲ ਆਈ ਫੋਨ 13 ਖੋਹ ਕੇ ਲੈ ਗਏ । ਜਿਸਤੇ ਤੁਰੰਤ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। 
   ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇ ਵਾਲੇ ਮੋਟਰਸਾਈਕਲ ਸਵਾਰ 02 ਵਿਅਕਤੀਆਂ ਨੂੰ ਕੁਝ ਹੀ ਘੰਟਿਆ ਅੰਦਰ ਕਾਬੂ ਕੀਤਾ ਗਿਆ। ਫੜੇ ਗਏ ਵਿਅਕਤੀਆਂ ਦੀ ਪਛਾਣ 1. ਲਵਪ੍ਰੀਤ ਸਿੰਘ ਉਰਫ ਲੱਵ ਪੁੱਤਰ ਕੁਲਦੀਪ ਸਿੰਘ ਵਾਸੀ ਵਾਰਡ ਨੰਬਰ 06 ਪੱਤੀ ਭੰਡੋਰਾ ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਹਾਲ ਵਾਸੀ ਕਿਰਾਏਦਾਰ ਬਿੱਲੇ ਪਧਾਨ ਦਾ ਘਰ ਨੇੜੇ ਬਾਜ ਵਾਲੀ ਕੋਠੀ ਮੰਦਰ ਵਾਲਾ ਬਜਾਰ ਸੁਲਤਾਨਵਿੰਡ ਰੋਡ ਅਮ੍ਰਿਤਸਰ ਅਤੇ 2. ਸੰਨੀ ਸਹੋਤਾ ਉਰਫ ਬਿਲੂ ਪੁੱਤਰ ਮੇਜਰ ਸਿੰਘ ਵਾਸੀ ਨੇੜੇ ਬਾਜ ਵਾਲੀ ਕੋਠੀ ਮੰਦਰ ਵਾਲਾ ਬਜਾਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵੱਜੋ ਹੋਈ ਹੈ ਅਤੇ ਇਹਨਾਂ ਪਾਸੋਂ ਖੋਹਸੁਦਾ ਆਈ-ਫੋਨ-13 ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ। 
  ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀਜਾ ਰਹੀ ਹੈ।

Ads on article

Advertise in articles 1

advertising articles 2

Advertise