-->
ਥਾਣਾ ਛੇਹਰਟਾ ਵੱਲੋਂ 02 ਵੱਖ-ਵੱਖ ਮਾਮਲਿਆ ਵਿੱਚ 275 ਗ੍ਰਾਮ ਹੈਰੋਇੰਨ, 10,42,690/-ਰੁਪਏ ਡਰੱਗ ਮਨੀ ਅਤੇ ਸਵਿਫਟ ਕਾਰ ਤੇ ਸਕਿਓਰਪੀਉ ਕਾਰ ਸਮੇਤ 04 ਨਸ਼ਾ ਤੱਸਕਰ ਕਾਬੂ।

ਥਾਣਾ ਛੇਹਰਟਾ ਵੱਲੋਂ 02 ਵੱਖ-ਵੱਖ ਮਾਮਲਿਆ ਵਿੱਚ 275 ਗ੍ਰਾਮ ਹੈਰੋਇੰਨ, 10,42,690/-ਰੁਪਏ ਡਰੱਗ ਮਨੀ ਅਤੇ ਸਵਿਫਟ ਕਾਰ ਤੇ ਸਕਿਓਰਪੀਉ ਕਾਰ ਸਮੇਤ 04 ਨਸ਼ਾ ਤੱਸਕਰ ਕਾਬੂ।

ਥਾਣਾ ਛੇਹਰਟਾ ਵੱਲੋਂ 02 ਵੱਖ-ਵੱਖ ਮਾਮਲਿਆ ਵਿੱਚ 275 ਗ੍ਰਾਮ ਹੈਰੋਇੰਨ, 10,42,690/-ਰੁਪਏ ਡਰੱਗ ਮਨੀ ਅਤੇ ਸਵਿਫਟ ਕਾਰ ਤੇ
ਸਕਿਓਰਪੀਉ ਕਾਰ ਸਮੇਤ 04 ਨਸ਼ਾ ਤੱਸਕਰ ਕਾਬੂ।
ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) - ਸ੍ਰੀ ਸ਼ਿਵਦਰਸ਼ਨ ਸਿੰਘ ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਇੰਸਪੈਕਟਰ ਰੋਬਿੰਨ ਹੰਸ ਦੀ ਪੁਲਿਸ ਪਾਰਟੀਆਂ ਵੱਲੋਂ 02 ਵੱਖ-ਵੱਖ ਮਾਮਲਿਆ ਵਿੱਚ ਹੇਠ ਲਿੱਖੀ ਪ੍ਰਾਪਤੀ ਕੀਤੀ ਹੈ:- ਏ.ਐਸ.ਆਈ ਗੁਰਜੀਤ ਸਿੰਘ ਇੰਚਾਰਜ਼ ਪੁਲਿਸ ਚੌਕੀ ਕਾਲੇ ਘਨੂੰਪਰ,ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਬਾਈਪਾਸ ਮੋੜ ਪਿੰਡ ਕਾਲੇ ਘਨੂੰਪੁਰ ਦੇ ਖੇਤਰ ਵਿੱਖੇ ਨਾਕਾਬੰਦੀ ਦੌਰਾਨ 1. ਸੁੱਖਚੈਨ ਸਿੰਘ ਉਰਫ਼ ਕਾਲਾ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਝੰਜੋਟੀ ਥਾਣਾ ਰਾਜਾਸਾਂਸੀ, ਅੰਮ੍ਰਿਤਸਰ, 2. ਅੰਮ੍ਰਿਤਪਾਲ ਸਿੰਘ ਉਰਫ਼ ਪਾਲ ਪੁੱਤਰ ਦਿਲਬਾਗ ਸਿੰਘ ਵਾਸੀ ਯੂ.ਪੀ ਹਾਲ ਪਿੰਡ ਮਾਧੋਸਾਗਾ ਥਾਣਾ ਰਮਦਾਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ 3. ਹਰਮਨ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਝੰਜੋਟੀ, ਥਾਣਾ ਰਾਜਾਸਾਂਸੀ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਹਨਾਂ ਪਾਸੋਂ 175 ਗ੍ਰਾਮ ਹੈਰੋਇੰਨ ਤੇ 1,20,000/-ਰੁਪਏ ਡਰੱਗ ਮਨੀ ਅਤੇ ਸਵਿਫਟ ਕਾਰ ਬ੍ਰਾਮਦ ਕੀਤੀ ਗਈ ਅਤੇ ਇਹਨਾਂ ਦੇ ਇੰਕਸ਼ਾਫ਼ ਤੇ 9,20,000/-ਰੁਪਏ ਡਰੱਗ ਮਨੀ ਅਤੇ ਇੱਕ ਕਾਰ ਸਕਿਓਪਿਓ ਹੋਰ ਬ੍ਰਾਮਦ ਕੀਤੀ ਗਈ। ਇਸ ਤਰ੍ਹਾ ਹੁਣ ਤੱਕ ਇਹਨਾਂ ਪਾਸੋਂ 175 ਗ੍ਰਾਮ ਹੈਰੋਇੰਨ ਤੇ 10,40,000/-ਰੁਪਏ ਡਰੱਗ ਮਨੀ ਅਤੇ ਇੱਕ ਸਵਿਫਟ ਕਾਰ ਤੇ ਇੱਕ ਸਕਿਓਰਪੀਉ ਕਾਰ ਬ੍ਰਾਮਦ ਕੀਤੀ ਗਈ ਹੈ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ। ਐਸ.ਆਈ ਜੱਗਾ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਅਬਾਦੀ ਨਾਨਕਪੁਰਾ ਗੁਰੂ ਕੀ ਵਡਾਲੀ ਦੇ ਖੇਤਰ ਤੋਂ ਨਰਿੰਦਰ ਸਿੰਘ ਉਰਫ਼ ਕਾਲਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਗਲੀ ਅਬਾਦੀ ਨਾਨਕਪੁਰਾ, ਗੁਰੂ ਕੀ ਵਡਾਲੀ, ਛੇਹਰਟਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 100 ਗ੍ਰਾਮ ਹੈਰੋਇਨ ਅਤੇ 2690 ਡਰੱਗ ਮਨੀ ਬ੍ਰਾਮਦ ਕੀਤੀ ਗਈ।

Ads on article

Advertise in articles 1

advertising articles 2

Advertise