-->
ਅੰਮ੍ਰਿਤਸਰ ਕਾਰਪੋਰੇਸ਼ਨ ਕਰ ਰਿਹਾ ਕਿਸੇ ਵੱਡੇ ਹਾਦਸੇ ਦੀ ਉਡੀਕ

ਅੰਮ੍ਰਿਤਸਰ ਕਾਰਪੋਰੇਸ਼ਨ ਕਰ ਰਿਹਾ ਕਿਸੇ ਵੱਡੇ ਹਾਦਸੇ ਦੀ ਉਡੀਕ

ਅੰਮ੍ਰਿਤਸਰ ਕਾਰਪੋਰੇਸ਼ਨ ਕਰ ਰਿਹਾ ਕਿਸੇ ਵੱਡੇ
ਹਾਦਸੇ ਦੀ ਉਡੀਕ
 
ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) - ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਸ਼ਹਿਰ ਦੇ ਕੌਂਸਲਰਾਂ ਦੀ ਦੂਸਰੀਆਂ ਪਾਰਟੀਆਂ ਵਿੱਚ ਕੀਤੀ ਗਈ ਸ਼ਮੂਲੀਅਤ ਦੇ ਕਰਕੇ ਵਾਰਡਾਂ ਦੇ ਵਿਕਾਸ ਦੇ ਸਾਰੇ ਹੀ ਕੰਮ ਰੁਕੇ ਪਏ ਹਨ ਜਦੋਂ ਕਿਸੇ ਕੰਮ ਸਬੰਧੀ ਕਿਸੇ ਕੌਂਸਲਰ ਨਾਲ ਗੱਲ ਕੀਤੀ ਜਾਂਦੀ ਹ ਤਾਂ ਉਹ ਕਹਿੰਦਾ ਜੀ ਮੈਂ ਹੁਣੇ ਪਾਰਟੀ ਛੱਡ ਦਿੱਤੀ ਹੈ ਇਸ ਕਰਕੇ ਇਸ ਪਾਰਟੀ ਵਿੱਚ ਮੇਰੀ ਸੁਣਵਾਈ ਨਹੀਂ ਹੋ ਰਹੀ ਤੇ ਇਸੇ ਤਰ੍ਹਾਂ ਦਾ ਇੱਕ ਕੇਸ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਾਰਡ ਨੰਬਰ ਪੁਰਾਣੀ 44 ਅਤੇ ਨਵੀਂ 33 ਦੇ ਮਹੱਲਾ ਨਿਊ ਅਜ਼ਾਦ ਨਗਰ ਵਿਖੇ ਵੇਖਣ ਨੂੰ ਮਿਲਿਆ ਨਿਊ ਅਜ਼ਾਦ ਨਗਰ ਵਿੱਚ ਜੋਗਾ ਸਿੰਘ ਪ੍ਰਧਾਨ ਵਾਲੀ ਗਲੀ ਵਿੱਚ ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਵਾਲੀ ਹੋਦੀ ਬੈਠ ਚੁੱਕੀ ਆ ਉਸ ਹੋਦੀ ਦਾ ਧੱਕਣ ਵੀ ਪੂਰੀ ਤਰ੍ਹਾਂ ਆਪਣਾ ਰਿੰਗ ਸਮੇਤ ਹੋਦੀ ਵਿੱਚ ਡਿੱਗਣ ਨੂੰ ਤਿਆਰ ਹੈ ਇਸ ਸਬੰਧੀ ਜਦੋਂ ਸੰਬੰਧਿਤ ਵਿਭਾਗ ਦੇ ਜੇਈ ਸਰਦੂਲ ਸਿੰਘ ਜੀ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੰਚਾਇਤੀ ਇਲੈਕਸ਼ਨ ਵਿੱਚ ਡਿਊਟੀ ਲੱਗੀ ਹੋਣ ਕਰਕੇ ਉਹ ਨਹੀਂ ਆ ਸਕਦੇ ਉਹਨਾਂ ਤੋਂ ਬਾਅਦ ਸੰਬੰਧਿਤ ਵਿਭਾਗ ਦੇ ਸੁਪਰਵਾਈਜ਼ਰ ਅਨਿਲ ਕੁਮਾਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦਾ ਵੀ ਉਹ ਰਟਿਆ ਰਟਿਆ ਬਿਆਨ ਸੀ ਕਿ ਜੇਈ ਸਾਹਿਬ ਪੰਚਾਇਤੀ ਇਲੈਕਸ਼ਨ ਵਿੱਚ ਬਿਜ਼ੀ ਹੋਣਗੇ ਕਾਰਨ ਇਹ ਕੰਮ ਰੁਕਿਆ ਪਿਆ ਹੈ ਬਾਰ ਬਾਰ ਫੋਨ ਕਰਨ ਦੇ ਉੱਤੇ ਵੀ ਸੰਬੰਧਿਤ ਵਿਭਾਗ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਸੋ ਅੱਜ ਇਸ ਸਬੰਧ ਵਿੱਚ ਅੱਜ ਵਾਰਡ ਵਾਸੀ ਸਮਾਜ ਸੇਵਕ ਅਤੇ ਭਾਜਪਾ ਆਗੂ ਹਰਜਿੰਦਰ ਸਿੰਘ ਰਾਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਜਿਸ ਤਰ੍ਹਾਂ ਇਸ ਹੋਦੀ ਦੇ ਹਾਲਾਤ ਹਨ ਅਗਰ ਇਸ ਨੂੰ ਜਲਦੀ ਹੀ ਠੀਕ ਨਾ ਕੀਤਾ ਗਿਆ ਤਾਂ ਇਸ ਦੀ ਲਪੇਟ ਦੇ ਵਿੱਚ ਇਸ ਚੌਂਕ ਦੇ ਚਾਰ ਮਕਾਨ ਗ੍ਰਸਤ ਹੋ ਜਾਣਗੇ ਅਗਰ ਸਬੰਧਤ ਵਿਭਾਗ ਦੀ ਅਣਗਹਿਲੀ ਦੇ ਕਾਰਨ ਕਿਸੇ ਵੀ ਤਰਾਂ ਦਾ ਜਾਨੀ, ਮਾਲੀ ਜਾਂ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਅੰਮ੍ਰਿਤਸਰ ਕਾਰਪੋਰੇਸ਼ਨ ਹੋਵੇਗਾ ਉਹਨਾਂ ਕਿਹਾ ਕਿ ਸਾਡੀ ਵਾਰਡ ਦਾ ਮੌਜੂਦਾ ਕੌਂਸਲਰ ਵੀ ਕਿਸੇ ਦੂਸਰੀ ਪਾਰਟੀ ਵਿੱਚ ਸ਼ਮੂਲੀਅਤ ਕਰ ਚੁੱਕਾ ਹੈ ਜਿਸ ਕਰਕੇ ਉਸ ਦੀ ਵੀ ਸੁਣਵਾਈ ਨਹੀਂ ਹੋ ਰਹੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸੁੱਖਾ, ਸਤਨਾਮ ਸਿੰਘ, ਵਾਰਿਸ ਰਾਜਪੂਤ, ਜਸਵਿੰਦਰ ਕੌਰ, ਹਰਵਿੰਦਰ ਕੌਰ, ਬੀਬੀ ਚਰਨ ਕੌਰ ਅਤੇ ਬਲਜੀਤ ਕੌਰ ਹਾਜ਼ਰ ਸਨ

Ads on article

Advertise in articles 1

advertising articles 2

Advertise