ਮੈਡਲ ਜਿੱਤਣ ਤੇ ਵਿਦਿਆਰਥੀਆ ਕੀਤਾ ਆਸ਼ਾ ਸਪੈਸ਼ਲ ਸਕੂਲ ਦਾ ਨਾਮ ਰੌਸ਼ਨ
ਮੈਡਲ ਜਿੱਤਣ ਤੇ ਵਿਦਿਆਰਥੀਆ ਕੀਤਾ ਆਸ਼ਾ ਸਪੈਸ਼ਲ ਸਕੂਲ ਦਾ ਨਾਮ ਰੌਸ਼ਨ
ਅੰਮ੍ਰਿਤਸਰ 15 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਅੱਜ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਪੈਸ਼ਲ ਬੱਚਿਆਂ ਦੇ ਖੇਡ ਮੁਕਾਬਲੇ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਜਿਸ ਵਿੱਚ ਅੰਮ੍ਰਿਤਸਰ ਦੇ ਸਾਰੇ ਸਪੈਸ਼ਲ ਸਕੂਲਾਂ ਨੇ ਭਾਗ ਲਿਆ ਅਤੇ ਆਸ਼ਾ ਸਪੈਸ਼ਲ ਸਕੂਲ ( ਏਅਰਪੋਰਟ ਰੋਡ ) ਦੇ ਅਦਿੱਤਿਆਬੀਰ ਸਿੰਘ ਨੇ 25 ਮੀਟਰ ਰੇਸ ਵਿੱਚ ਗੋਲ਼ਡ ਮੈਡਲ ਤੇ ਸਾਫਟ ਬਾਲ ਥਰੋਅ ਵਿੱਚ ਸਿਲਵਰ ਮੈਡਲ ਤੇ ਅੰਗਮ ਨੇ 25 ਵਾਕ ਵਿੱਚ ਸਿਲਵਰ ਮੈਡਲ ਤੇ ਸਾਫਟ ਬਾਲ ਥਰੋਅ ਵਿੱਚ ਗੋਲ਼ਡ ਮੈਡਲ ਵੰਸ਼ ਨੇ 50 ਮੀਟਰ ਰੇਸ ਵਿੱਚ ਸਿਲਵਰ ਮੈਡਲ ਤੇ ਸਟੈਂਡਿੰਗ ਲੋਂਗ ਜੰਪ ਵਿੱਚ ਸਿਲਵਰ ਮੈਡਲ ਤੇ ਵਿੰਕੁਲ ਨੇ 100 ਮੀਟਰ ਰੇਸ ਵਿੱਚ ਬਰੋਂਜ ਮੈਡਲ ਤੇ ਛੋਟ ਪੁੱਟ ਵਿੱਚ ਬਰੋਂਜ ਮੈਡਲ ਤੇ ਕੰਨਨ ਨੇ 25 ਮੀਟਰ ਰੇਸ ਵਿੱਚ ਸਿਲਵਰ ਮੈਡਲ ਤੇ ਸਾਫਟ ਬਾਲ ਥਰੋਅ ਵਿੱਚ ਬਰੋਂਜ ਮੈਡਲ ਅਬੀਜੋਤ ਸਿੰਘ ਨੇ 50 ਮੀਟਰ ਰੇਸ ਵਿੱਚ ਬਰੋਂਜ ਮੈਡਲ ਤੇ ਸਟੈਂਡਿੰਗ ਲੋਂਗ ਜੰਪ ਵਿੱਚ ਗੋਲ਼ਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਉੱਥੇ ਸਕੂਲ ਨੇ ਅੰਮ੍ਰਿਤਸਰ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਆਲ ਔਵਰ ਟਰਾਫ਼ੀ ਜਿੱਤੀ ਤੇ 4100/ ਰੁਪਏ ਕੈਸ਼ ਰਾਸ਼ੀ ਵੀ ਪ੍ਰਾਪਤ ਕੀਤੀ
ਇੱਸ ਮੌਕੇ ਸਕੂਲ ਦੇ ਕੋਚ ਸੰਦੀਪ ਕੌਰ ਤੇ ਕੋਚ ਰਜਨੀ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਹੋਇਆਂ ਭਵਿੱਖ ਵਿੱਚ ਅੱਗੇ ਵੱਧਣ ਦਾ ਹੌਸਲਾ ਦਿੱਤਾ।
