-->
ਧੰਨ ਧੰਨ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ: ਡੀ.ਪੀ.ਸਿੰਘ

ਧੰਨ ਧੰਨ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ: ਡੀ.ਪੀ.ਸਿੰਘ

ਧੰਨ ਧੰਨ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ
ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ: ਡੀ.ਪੀ.ਸਿੰਘ
ਅੰਮ੍ਰਿਤਸਰ, 15 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੰਡੀਗੜ੍ਹ, 'ਚ ਪਹਿਲੀ ਵਾਰ ਮਹਾਨ ਨਗਰ ਕੀਰਤਨ ਮਿਤੀ 17-10-2024 ਦਿਨ ਵੀਰਵਾਰ ਨੂੰ ਸਜਾਇਆ ਜਾਵੇਗਾ ਜਾਣਕਾਰੀ ਦਿੰਦੇ ਹੋਏ ਸ੍ਰ ਡੀ ਪੀ ਸਿੰਘ ਸਾਬਕਾ ਸੀ ਈ ਓ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,ਸਾਬਕਾ ਸੀ ਈ ਓ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ,ਸਾਬਕਾ ਡੀ ਜੀ ਐਮ ਪੰਜਾਬ ਐਂਡ ਸਿੰਧ ਬੈਂਕ, ਬ੍ਰਾਂਚ ਇੰਚਾਰਜ ਤੇਰਾ ਹੀ ਤੇਰਾ ਮੈਡੀਕੋਜ਼ ਸੈਕਟਰ 32 ਚੰਡੀਗੜ੍ਹ ਸਾਹਿਬ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਿਤੀ 19.10.2024 ਦਿਨ ਸ਼ਨੀਵਾਰ ਨੂੰ ਆ ਰਿਹਾ ਹੈ। ਇਸ ਦੇ ਸਬੰਧ ਵਿੱਚ ਪਹਿਲੀ ਵਾਰ ਇੱਕ ਵਿਸ਼ਾਲ ਨਗਰ ਕੀਰਤਨ ਮਿਤੀ 17.10.2024 ਦਿਨ ਵੀਰਵਾਰ ਨੂੰ ਸਵੇਰੇ 12.30 ਵਜੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸੈਕਟਰ 8-ਸੀ ਚੰਡੀਗੜ੍ਹ ਤੋਂ ਅਰੰਭ ਹੋ ਕੇ ਸੈਕਟਰ 9 ਮਾਰਕੀਟ, ਸੈਕਟਰ 10 ਮਾਰਕੀਟ, ਸੈਕਟਰ 11 ਮਾਰਕੀਟ, ਪੰਜਾਬ ਯੂਨੀਵਰਸਟੀ ਦੇ ਗੇਟ ਨੰ. 1 ਅਤੇ ਗੇਟ ਨੰ. 2, ਸੈਕਟਰ 15 ਮਾਰਕੀਟ, ਸੈਕਟਰ 16 ਮਾਰਕੀਟ, ਸੈਕਟਰ 23 ਬਾਲ ਭਵਨ ਤੋਂ ਮਾਰਕੀਟ, ਸੈਕਟਰ 22 ਦੀ ਮਾਰਕੀਟ ਰਾਹੀਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਸੈਕਟਰ 22 ਵਿਖੇ ਸ਼ਾਮ ਨੂੰ 7.30 ਵਜੇ ਸੰਪੂਰਨ ਹੋਵੇਗਾ ਸਮੂਹ ਸੰਗਤਾਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਨਗਰ ਕੀਰਤਨ ਵਿੱਚ ਪਰਿਵਾਰਾਂ ਸਹਿਤ ਆਪਣੀਆਂ ਗੱਡੀਆਂ, ਬੱਸਾਂ ਅਤੇ ਕਾਰਾਂ ਆਦਿ ਸਹਿਤ ਸ਼ਾਮਲ ਹੋ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

Ads on article

Advertise in articles 1

advertising articles 2

Advertise