-->
ਆਮ ਆਦਮੀ ਪਾਰਟੀ ਦੇ ਵਰਕਰ ਆਪਣੀ ਹਾਰ ਨੂੰ ਵੇਖਦੇ ਹੋਏ ਪੰਚਾਇਤੀ ਚੋਣਾਂ ਦੌਰਾਨ ਕਰ ਸਕਦੇ ਹਨ ਧੱਕੇਸ਼ਾਹੀ : ਵਰੁਣ ਭਾਟੀਆ

ਆਮ ਆਦਮੀ ਪਾਰਟੀ ਦੇ ਵਰਕਰ ਆਪਣੀ ਹਾਰ ਨੂੰ ਵੇਖਦੇ ਹੋਏ ਪੰਚਾਇਤੀ ਚੋਣਾਂ ਦੌਰਾਨ ਕਰ ਸਕਦੇ ਹਨ ਧੱਕੇਸ਼ਾਹੀ : ਵਰੁਣ ਭਾਟੀਆ

ਆਮ ਆਦਮੀ ਪਾਰਟੀ ਦੇ ਵਰਕਰ ਆਪਣੀ ਹਾਰ ਨੂੰ ਵੇਖਦੇ ਹੋਏ ਪੰਚਾਇਤੀ
ਚੋਣਾਂ ਦੌਰਾਨ ਕਰ ਸਕਦੇ ਹਨ ਧੱਕੇਸ਼ਾਹੀ : ਵਰੁਣ ਭਾਟੀਆ 
ਅੰਮ੍ਰਿਤਸਰ, 6 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਦੇ ਸਾਰੇ ਪਿੰਡਾਂ 'ਚ ਸਰਪੰਚੀ ਦੀਆਂ ਚੋਣਾਂ ਕਾਰਨ ਸਿਆਸੀ ਮਾਹੌਲ ਮਘਿਆ ਪਿਆ ਹੈ। ਇਸ ਦੌਰਾਨ ਕਈ ਪਿੰਡਾਂ 'ਚ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ ਹੈ, ਜਦਕਿ ਕਈ ਪਿੰਡਾਂ ਦੇ ਲੋਕ ਚੋਣਾਂ ਰਾਹੀਂ ਆਪਣੀ ਪੰਚਾਇਤ ਚੁਣਨਾ ਚਾਹੁੰਦੇ ਹਨ, ਉਨ੍ਹਾਂ ਵਲੋ ਲੋੜੀਂਦੇ ਕਾਗ਼ਜ ਹਾਸਿਲ ਕਰਨ ਲਈ ਬੀਡੀਪੀਓ ਦਫ਼ਤਰਾਂ ਦੇ ਚੱਕਰ ਲਗਾਏ ਜਾ ਰਹੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਆਰ ਟੀ ਆਈ ਸੈੱਲ ਚੇਅਰਮੈਨ ਅਤੇ ਮੈਂਬਰ ਐੱਫ ਸੀ ਆਈ ਪੰਜਾਬ ਵਰੁਣ ਭਾਟੀਆ ਨੇ ਸੂਬੇ ਦੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਵਰਕਰਾਂ 'ਤੇ ਖਦਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਉਹ ਆਪਣੀ ਹਾਰ ਨੂੰ ਭਾਪਦੇ ਹੋਏ ਧੱਕੇਸ਼ਾਹੀ ਕਰ ਸਕਦੇ ਹਨ ਤੇ ਇਹ ਧੱਕੇਸ਼ਾਹੀ ਲੋਕਤੰਤਰ ਅਤੇ ਸੰਵਿਧਾਨ ਦੇ ਨਿਯਮਾਂ ਦਾ ਘਾਣ ਹੋਵੇਗਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤਿ ਬਦਲਿਆ ਰਵੱਈਆਂ, ਆਮ ਪਾਰਟੀ ਦੇ ਆਗੂਆਂ ਨੂੰ ਹਾਰ ਦਾ ਸੀਸ਼ਾ ਦਿਖਾਉਣ ਲੱਗ ਪਿਆ ਵਰੁਣ ਭਾਟੀਆ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਹਰ ਪੱਖੋਂ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਪੰਜਾਬ ਚੋਣ ਕਮਿਸ਼ਨਰ ਨੂੰ ਵੀ ਅਪੀਲ ਕੀਤੀ ਕਿ ਪੰਚਾਇਤੀ ਚੋਣਾਂ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਚਾਇਤੀ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹਾਇਆ ਜਾ ਸਕੇ ।।

Ads on article

Advertise in articles 1

advertising articles 2

Advertise