-->
ਹਰਜਿੰਦਰ ਰਾਜਾ ਨੇ ਭਗਵਤੀ ਜਾਗਰਣ ਵਿੱਚ ਲਗਵਾਈ ਹਾਜਰੀ

ਹਰਜਿੰਦਰ ਰਾਜਾ ਨੇ ਭਗਵਤੀ ਜਾਗਰਣ ਵਿੱਚ ਲਗਵਾਈ ਹਾਜਰੀ

ਹਰਜਿੰਦਰ ਰਾਜਾ ਨੇ ਭਗਵਤੀ ਜਾਗਰਣ ਵਿੱਚ
ਲਗਵਾਈ ਹਾਜਰੀ 
ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) - ਅੱਜ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੇ ਇਲਾਕਾ ਨਿਊ ਆਜ਼ਾਦ ਨਗਰ ਵਿੱਚ ਨੌਜਵਾਨ ਸੇਵਕ ਸਭਾ ਵੱਲੋਂ ਭਗਵਤੀ ਮਾਂ ਦਾ ਪੰਦਰਵਾਂ ਸਾਲਾਂ ਜਾਗਰਨ ਕਰਵਾਇਆ ਗਿਆ ਇਸ ਮੌਕੇ ਦੂਰੋ ਦੂਰੋਂ ਸੰਗਤਾਂ ਨੇ ਆ ਕੇ ਭਗਵਤੀ ਮਾਂ ਦੇ ਜਾਗਰਣ ਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਮਾਂ ਦਾ ਆਸ਼ੀਰਵਾਦ ਲਿਆ ਇਸ ਮੌਕੇ ਪੰਜਾਬ ਦੀ ਮਸ਼ਹੂਰ ਜਾਗਰਨ ਪਾਰਟੀ ਕੁਮਾਰ ਮੁਕੇਸ਼ ਐਂਡ ਪਾਰਟੀ ਵੱਲੋਂ ਸਾਰੀ ਰਾਤ ਭਗਵਤੀ ਮਾਤਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਜਾਗਰਣ ਵਿੱਚ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਜਿਲਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਰਾਜਾ ਨੇ ਵੀ ਪਹੁੰਚ ਕੇ ਆਪਣੀ ਹਾਜਰੀ ਲਗਵਾਈ ਅਤੇ ਭਗਵਤੀ ਮਾਂ ਦਾ ਆਸ਼ੀਰਵਾਦ ਲਿਆ ਇਸ ਮੌਕੇ ਨੌਜਵਾਨ ਸੇਵਕ ਸਭਾ ਵੱਲੋਂ ਹਰਜਿੰਦਰ ਸਿੰਘ ਰਾਜਾ ਨੂੰ ਭਗਵਤੀ ਮਾਤਾ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਅਤੇ ਦੇਵੀ ਦੇਵਤਿਆਂ ਦੀ ਪਵਿੱਤਰ ਧਰਤੀ ਹੈ ਇਥੇ ਆਏ ਦਿਨ ਕੋਈ ਨਾ ਕੋਈ ਧਾਰਮਿਕ ਪ੍ਰੋਗਰਾਮ ਜਿਵੇਂ ਕੀਰਤਨ ਦਰਬਾਰ, ਭਗਵਤੀ ਜਾਗਰਨ ਜਾਂ ਹੋਰ ਵੀ ਇਹੋ ਜਿਹੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ ਇਹ ਗੁਰੂਆਂ ਦੀ ਵਰੋਸਾਈ ਹੋਈ ਧਰਤੀ ਹੈ। ਸਾਨੂੰ ਸਾਰਿਆਂ ਨੂੰ ਆਪਣੇ ਗੁਰੂਆਂ ਪੀਰਾਂ ਦੇ ਅਤੇ ਦੇਵੀ ਦੇਵਤਿਆਂ ਦੇ ਸਾਰੇ ਹੀ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਇਸ ਮੌਕੇ ਮਾਂ ਭਗਵਤੀ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਸਾਰੀਆਂ ਹੀ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਭਗਵਤੀ ਜਾਗਰਨ ਸਰਵਣ ਕੀਤਾ ਅਤੇ ਮਹਾਮਾਈ ਦਾ ਆਸ਼ੀਰਵਾਦ ਲਿਆ।

Ads on article

Advertise in articles 1

advertising articles 2

Advertise