-->
ਮੈਡੀਕਲ ਸਟੋਰ ਤੋਂ 14 ਲੱਖ ਤੋਂ ਵੱਧ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ

ਮੈਡੀਕਲ ਸਟੋਰ ਤੋਂ 14 ਲੱਖ ਤੋਂ ਵੱਧ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ

ਮੈਡੀਕਲ ਸਟੋਰ ਤੋਂ 14 ਲੱਖ ਤੋਂ ਵੱਧ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ
ਬਰਾਮਦ
 
ਅੰਮ੍ਰਿਤਸਰ 16 ਅਕਤੂਬਰ (ਸੁਖਬੀਰ ਸਿੰਘ) - ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਜਾਰੀ ਕੀਤੇ ਗਏ ਉਮਾ ਵਿਰੁੱਧ ਜਾ ਕੇ ਨਸ਼ੀਲੀਆਂ ਦਵਾਈਆਂ ਭੰਡਾਰ ਦੇ ਦੋਸ਼ ਵਿੱਚ ਜਿਲ੍ਹਾ ਡਰੱਗ ਇੰਸਪੈਕਟਰ ਨੇ ਸ਼ਹਿਰ ਦੇ ਇੱਕ ਮੈਡੀਕਲ ਸਟੋਰ ਤੋਂ 14.80 ਲੱਖ ਰੁਪਏ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਬਲੀਨ ਕੌਰ, ਡੀ.ਸੀ.ਓ. ਅੰਮ੍ਰਿਤਸਰ -2 ਨੇ ਦੱਸਿਆ ਕਿ ਮੈਸਰਜ਼ ਮਾਤਾ ਚਿੰਤਪੁਰਨੀ ਫਾਰਮਾਸੈਟੀਕਲਜ਼, ਗਰਾਊਂਡ ਫਲੋਰ, ਰਾਜਾ ਮਾਰਕੀਟ, ਕਟੜਾ ਸ਼ੇਰ ਸਿੰਘ, ਅੰਮ੍ਰਿਤਸਰ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ, 6 ਕਿਸਮ ਦੀਆਂ ਨਸ਼ੀਲੀਆਂ ਦਵਾਈਆਂ (4400 ਕੈਪਸੂਲ ਪ੍ਰੀਗਾਬਾਲਿਨ 150 ਅਤੇ 300 ਮਿਲੀਗ੍ਰਾਮ + 42200 ਕੈਪਸੂਲ ਗੈਬਾਪੇਂਟੀਨ) ਜ਼ਬਤ ਕੀਤੀਆਂ ਗਈਆਂ। ਰਾਜਨ ਤ੍ਰੇਹਨ ਇਨ੍ਹਾਂ ਦਵਾਈਆਂ ਦਾ ਖਰੀਦ ਰਿਕਾਰਡ ਪੇਸ਼ ਕਰਨ ਵਿੱਚ ਅਸਫਲ ਰਿਹਾ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ ਲਗਭਗ 14.80 ਲੱਖ ਰੁਪਏ ਹੈ । ਉਹਨਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਉਕਤ ਦੁਕਾਨਦਾਰ ਖਿਲਾਫ ਬੀਐਨਐਸ 2023 ਦੇ ਤਹਿਤ ਐਫਆਈਆਰ ਦਰਜ ਕਰਨ ਲਈ ਪੁਲਿਸ ਨੂੰ ਲਿਖ ਦਿੱਤਾ ਗਿਆ ਹੈ ਅਤੇ ਪੁਲਿਸ ਅਧਿਕਾਰੀ ਜਾਂਚ ਵਿੱਚ ਸ਼ਾਮਲ ਹੋ ਗਏ ਹਨ।

Ads on article

Advertise in articles 1

advertising articles 2

Advertise