ਹਰਵਿੰਦਰ ਸਿੰਘ ਸ਼ਾਹ ਬਣੇ ਪਿੰਡ ਖਿਆਲਾ ਖੁਰਦ ਦੇ ਸਰਪੰਚ
ਅੰਮ੍ਰਿਤਸਰ, 16 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਖਿਆਲਾ ਖੁਰਦ ਤੋਂ ਹਰਵਿੰਦਰ ਸਿੰਘ ਸ਼ਾਹ ਪਿੰਡ ਦੇ ਸਰਪੰਚ ਚੁਣੇ ਗਏ ਹਨ ਜਿਨ੍ਹਾਂ ਨੇ ਆਪਣੇ ਵਿਰੋਧੀ ਡਾਕਟਰ ਭਗਵੰਤ ਸਿੰਘ ਖਿਆਲਾ ਨੂੰ 221 ਵੋਟਾਂ ਦੇ ਫਰਕ ਨਾਲ ਹਰਾਇਆ। ਹਰਵਿੰਦਰ ਸਿੰਘ ਸ਼ਾਹ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸ਼ਰਨ ਸਿੰਘ ਛੀਨਾ ਦੀ ਹਮਾਇਤ ਨਾਲ ਚੋਣ ਲੜੇ ਹਨ, ਜਿਨ੍ਹਾਂ ਨੇ ਬਲਦੇਵ ਸਿੰਘ ਮਿਆਦੀਆਂ ਦੀ ਹਮਾਇਤ ਪ੍ਰਾਪਤ ਉਮੀਦਵਾਰ ਡਾਕਟਰ ਭਗਵੰਤ ਸਿੰਘ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੇ ਨਾਲ ਦਲਬੀਰ ਕੌਰ, ਦਲਵਿੰਦਰ ਸਿੰਘ, ਗੁਰਭੇਜ ਸਿੰਘ, ਸੁਖਰਾਜ ਸਿੰਘ, ਸਵਿੰਦਰ ਕੌਰ ਅਤੇ ਰਜਨੀ 6 ਮੈਂਬਰ ਪੰਚਾਇਤ ਵੀ ਚੁਣੇ ਗਏ, ਜਦੋਂ ਕਿ ਦੂਸਰੇ ਗਰੁੱਪ ਦਾ ਇੱਕ ਮੈਂਬਰ ਸਤਨਾਮ ਸਿੰਘ ਬੀਠੇਵਾਲੀਆ ਹੀ ਚੋਣ ਜਿੱਤ ਸਕਿਆ। ਇਸ ਚੋਣ ਵਿੱਚ ਹਰਪਾਲ ਸਿੰਘ ਸ਼ਾਹ ਸਾਬਕਾ ਸਰਪੰਚ, ਸਰਤਾਜ ਸਿੰਘ ਸਾਬਕਾ ਸਰਪੰਚ, ਇੰਦਰਜੀਤ ਸਿੰਘ, ਗੁਰਬੀਰ ਖਿਆਲਾ, ਰਣਜੀਤ ਸ਼ਾਹ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਜਿੱਤੀ ਹੋਈ ਪੰਚਾਇਤ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਪਿੰਡ ਵਾਸੀਆਂ ਵੱਲੋਂ ਉਹਨਾਂ ਦੀ ਜਿਸ ਤੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
