ਟਰੈਫਿਕ ਪੁਲਿਸ, ਅੰਮ੍ਰਿਤਸਰ ਵੱਲੋਂ ਨਜਾਇਜ਼ ਕਬਜ਼ਿਆਂ ਖਿਲਾਫ ਚਲਾਇਆ ਸਪੈਸ਼ਲ ਅਭਿਆਨ।
ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ, ਕਰਨ ਯਾਦਵ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਅਨੁਸਾਰ ਅੱਜ ਮਿਤੀ 15-10-2024 ਨੂੰ ਸ੍ਰੀ ਮਨਿੰਦਰ ਪਾਲ ਸਿੰਘ, ਏ.ਸੀ.ਪੀ ਟਰੈਫਿਕ,ਅੰਮ੍ਰਿਤਸਰ ਸਮੇਤ ਜੋਨ ਇੰਚਾਂਰਜ਼ ਇੰਸਪੈਕਟਰ ਰਾਮਦਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਛੇਹਰਟਾ, ਇੰਸਪੈਕਟਰ ਰੋਬਿੰਨ ਹੰਸ ਸਮੇਤ ਪੁਲਿਸ ਫੋਰਸ ਅਤੇ ਕਾਰਪੋਰੇਸ਼ਨ ਦੀਆਂ ਟੀਮਾਂ ਨੂੰ ਨਾਲ ਲੈ ਕੇ ਵਿਸ਼ੇਸ਼ ਅਭਿਆਨ ਚਲਾਇਆ ਗਿਆ।
ਇਸ ਅਭਿਆਨ ਤਹਿਤ ਛੇਹਰਟਾ ਚੌਕ ਦੇ ਆਲੇ ਦੁਆਲੇ ਦੇ ਬਜ਼ਾਰਾਂ ਵਿੱਚ ਰੇਹੜੀ ਫੜੀ ਵਾਲਿਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੀਆਂ ਗਈਆਂ ਨਜ਼ਾਇਜ਼ ਇਨਕਰੋਚਮੈਂਟਾਂ ਹਟਾਈਆਂ ਗਈਆਂ ਅਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਦੁਕਾਨ ਦੀ ਹਦੂਦ ਅੰਦਰ ਹੀ ਆਪਣਾ ਸਮਾਨ ਰੱਖਣ ਤਾਂ ਜੋ ਆਵਾਜ਼ਾਈ ਸਹੀ ਢੰਗ ਨਾਲ ਚੱਲ ਸਕੇ ਤੇ ਟਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਵੇ।
ਪਬਲਿਕ ਨੂੰ ਅਪੀਲ ਕੀਤੀ ਗਈ ਕਿ ਉਹ ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਅਤੇ ਆਪਣੇ ਵਹੀਕਲ ਸੜਕਾਂ ਤੇ ਨਾ ਲਗਾਉਣ, ਵਹੀਕਲ ਯੋਗ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਖੜੇ ਕੀਤੇ ਜਾਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਤਾਂ ਜੋ ਟਰੈਫਿਕ ਆਵਾਜਾਈ ਵਿੱਚ ਕੋਈ ਵਿਘਨ ਨਾ ਪੈ ਸਕੇ।
ਨਜਾਇਜ਼ ਕਬਜ਼ਿਆਂ ਖਿਲਾਫ ਚਲਾਇਆ ਸਪੈਸ਼ਲ ਅਭਿਆਨ ਭਵਿੱਖੇ ਵਿੱਚ ਵੀ ਇਸੇ ਤਰ੍ਹਾ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਚਲਾਇਆ ਜਾਵੇਗਾ।
