ਪਿੰਡ ਚੰਨਣਕੇ ਤੋਂ ਨੋਜਵਾਨ ਕੁਲਵਿੰਦਰ ਸਿੰਘ ਮਿੱਠਾ ਬਹੁਮਤ ਨਾਲ ਜੇਤੂ ਰਹੇ ਸਰਪੰਚ
ਅੰਮ੍ਰਿਤਸਰ, 16 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਹਲਕਾ ਮਜੀਠਾ ਪਿੰਡ ਚੰਨਣਕੇ ਵਿਖੇ ਬਹੁਮਤ ਨਾਲ ਸਰਪੰਚ ਬਣੇ। ਉਨ੍ਹਾਂ ਦੇ ਨਾਲ ਪੰਜ ਮੈਬਰ ਨਿਯੁਕਤ ਹੋਇ। ਸਰਬਜੀਤ ਸਿੰਘ ਪੰਚ, ਗੁਰਜੀਤ ਕੌਰ ਪਤਨੀ ਸੂਬੇਦਾਰ ਕਰਤਾਰ ਸਿੰਘ ਪੰਚ, ਤਜਿੰਦਰ ਸਿੰਘ ਪੰਚ, ਹਰਜਿੰਦਰ ਕੌਰ ਪਤਨੀ ਨਿਰਮਲ ਸਿੰਘ ਪੰਚ, ਬਲਜੀਤ ਕੌਰ ਪਤਨੀ ਹੀਰਾ ਸਿੰਘ ਪੰਚ, ਪੰਜ ਪੰਚਾ ਸਮੇਤ ਪੰਚਾਇਤ ਬਣਾਈ। ਇਸ ਮੌਕੇ ਤੇ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਨੇ ਪਿੰਡ ਦੇ ਸੂਝਵਾਨ ਲੋਕਾਂ ਲੋਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਾਰਟੀ ਬਾਜੀ ਤੌ ਉਪਰ ਉੁਠਕੇ ਸਾਡੀ ਨਵੀ ਬਣੀ ਪੰਚਾਇਤ ਪਿੰਡ ਦਾ ਵਿਕਾਸ ਦਿਨ ਰਾਤ ਇੱਕ ਕਰਕੇ ਕਰਾਂਗੇ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਾਗੇ ਸਾਡੇ ਦਰਵਾਜ਼ੇ ਦਿਨ ਰਾਤ ਪਿੰਡ ਦੇ ਵਿਕਾਸ ਲਈ ਖੁੱਲੇ ਰਹਿਣਗੇ।
