-->
ਪਿੰਡ ਬਰਾੜ ਤੋਂ ਚਰਨਜੀਤ ਕੌਰ ਸ਼ਾਹ ਬਣੇ ਪਿੰਡ ਦੇ ਸਰਪੰਚ

ਪਿੰਡ ਬਰਾੜ ਤੋਂ ਚਰਨਜੀਤ ਕੌਰ ਸ਼ਾਹ ਬਣੇ ਪਿੰਡ ਦੇ ਸਰਪੰਚ

ਪਿੰਡ ਬਰਾੜ ਤੋਂ ਚਰਨਜੀਤ ਕੌਰ ਸ਼ਾਹ ਬਣੇ
ਪਿੰਡ ਦੇ ਸਰਪੰਚ
ਅੰਮ੍ਰਿਤਸਰ, 16 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬਰਾੜ ਤੋਂ ਆਮ ਆਦਮੀ ਪਾਰਟੀ ਗੁਰਸ਼ਰਨ ਸਿੰਘ ਛੀਨਾ ਧੜੇ ਨਾਲ ਸੰਬੰਧਿਤ ਉਮੀਦਵਾਰ ਚਰਨਜੀਤ ਕੌਰ ਸ਼ਾਹ ਪਤਨੀ ਪ੍ਰਗਟ ਸਿੰਘ ਸ਼ਾਹ ਸਰਪੰਚ ਬਣ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੀ ਪੰਚਾਇਤ ਵਿੱਚ ਚਰਨਜੀਤ ਕੌਰ ਦੇ ਪਤੀ ਪ੍ਰਗਟ ਸਿੰਘ ਸਰਪੰਚ ਸਨ। ਉਨ੍ਹਾਂ ਦੇ ਮੁਕਾਬਲੇ ਦੋ ਉਮੀਦਵਾਰ ਹੋਰ ਵੀ ਸਨ ਜਿਨ੍ਹਾਂ ਨੂੰ ਪਛਾੜ ਕੇ ਉਹ ਚੋਣ ਜਿੱਤੇ ਹਨ। ਉਨ੍ਹਾਂ ਦੇ ਨਾਲ ਰਾਜਵਿੰਦਰ ਕੌਰ, ਨਿਰਮਲ ਸਿੰਘ, ਹਰਪਾਲ ਸਿੰਘ, ਗੁਲਵਿੰਦਰ ਸਿੰਘ, ਵੱਸਣ ਸਿੰਘ ਫੌਜੀ ਅਤੇ ਅਮਰਜੀਤ ਕੌਰ ਮੈਂਬਰ ਪੰਚਾਇਤ ਚੁਣੇ ਗਏ ਹਨ। ਇਸ ਜਿੱਤ ਵਿਚ ਸਾਬਕਾ ਸਰਪੰਚ ਸਵਿੰਦਰ ਸਿੰਘ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਬਰਾੜ, ਸ਼ੁਬੇਗ ਸਿੰਘ ਸੋਢੀ, ਰਵਿੰਦਰ ਸਿੰਘ ਬਰਾੜ, ਜਗਦੀਸ਼ ਸਿੰਘ ਬਰਾੜ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।

Ads on article

Advertise in articles 1

advertising articles 2

Advertise