ਸਰਕਾਰ ਵੱਲੋਂ ਚਲਾਏ ਜਾ ਰਹੇ "ਦਾਨ ਉਤੱਸਵ" ਵਿੱਚ ਭਾਗੀਦਾਰੀ ਨੈਤਿਕ ਅਤੇ ਸਾਮਾਜਿਕ ਜਿਮੇਦਾਰੀ
ਅੰਮ੍ਰਿਤਸਰ, 16 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸੁਖ, ਸ਼ਾਂਤੀ, ਉਮੰਗ ਦੇ ਤਿਉਹਾਰ ਦਿਵਾਲੀ ਦੇ ਮੌਕੇ ਤੇ ਜਰੂਰਤਮੰਦਾਂ ਦੀ ਝੋਲੀ ਵਿੱਚ ਖੂਸ਼ੀਆਂ ਭਰਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਅਤੇ ਅਸਿਸਟੈਂਟ ਕਮਿਸ਼ਨਰ ਸ਼੍ਰੀਮਤੀ ਗੁਰਸਿਮਰਨ ਕੌਰ ਅਤੇ ਉਹਨਾਂ ਦੀ ਟੀਮ ਵੱਲੋਂ ਚਲਾਏ ਜਾ ਰਹੇ "ਦਾਨ ਉਤਸਵ" ਵਿੱਚ ਭਾਗ ਲੈ ਕੇ ਗਰੀਬ ਜੀਵਨ ਜੀਅ ਰਹੇ ਸਾਡੇ ਅਪਣੀਆਂ ਦੇ ਹੰਜੂ ਪੂੂੰਜ ਕੇ ਉਹਨਾਂ ਦੇ ਚੇਹਰੇ ਤੇ ਖੂਸ਼ੀ ਲਿਆਉਣਾ ਹਰ ਹਿੰਦੁਸਤਾਨੀ ਦੀ ਨੈਤਿਕ ਅਤੇ ਸਾਮਾਜਿਕ ਜਿਮੇਦਾਰੀ ਹੈ। ਰੰਜੀਤ ਐਵੀਨਿਊ, ਈ-ਬਲਾਕ ਵਿਖੇ ਮੌਜੂਦ ਕਮਿਉਨਟੀ ਹਾਲ ਵਿੱਚ 14 ਅਕਤੂਬਰ ਤੋਂ 18 ਅਕਤੂਬਰ ਤੱਕ ਸਵੇਰੇ 11:00 ਵਜੇ ਤੋਂ ਸ਼ਾਮ 03:00 ਵਜੇ ਤੱਕ, ਘਰ ਵਿੱਚ ਰੱਖਿਆਂ ਨਾ ਲੋੜ ਵਾਲਿਆਂ ਚੰਗੀ ਕੰਡਿਸ਼ਨ ਵਾਲਾ ਸਮਾਨ ਦਾਨ ਕਰਕੇ ਪੁੰਨ ਦੇ ਭਾਗੀ ਬਣੋ। ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ (1968 ਤੋਂ ਚਾਲੂ) ਅਤੇ ਜਨ ਕਲਿਆਨ ਸੰਗਠਨ ਦੀ ਅੰਤਰਾਸ਼ਟਰੀ ਪੁਰਸਕਾਰ ਪ੍ਰਾਪਤ ਸੰਸਥਾਪਕ ਡਾ. ਸਵਰਾਜ ਗਰੋਵਰ ਆਪਣੇ ਦੋਨਾਂ ਸੰਗਠਨਾ ਦੇ ਮੈਂਬਰ ਨੇ ਇਸ "ਦਾਨ ਉਤਸਵ" ਵਿੱਚ ਭਾਗ ਲਿਆ। ਅਸਿਸਟੈਟ ਕਮਿਸ਼ਨਰ ਵੱਲੋਂ ਸਾਰੇ ਮੈਂਬਰਾਂ ਦੇ ਗੱਲੇ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਖਤਰੀ ਸਭਾ ਮਹਿਲਾ ਮੰਡਲ ਦੀ ਅਧਿਯਕਸ਼, ਸਨਾਤਨ ਪਰਿਵਾਰ ਅਤੇ ਯੂ.ਪੀ. ਕਲਿਆਨ ਪਰਿਸ਼ਦ ਦੀ ਮੁੱਖ ਸਲਾਹਕਾਰ ਡਾ. ਸਵਰਾਜ ਗਰੋਵਰ 18 ਅਕਤੂਬਰ ਨੂੰ ਦੁਪਹਿਰ 01:00 ਵਜੇ ਆਪਣੀ ਟੀਮ ਦੇ ਨਾਲ ਇਸ ਉਤਸਵ ਵਿੱਚ ਭਾਗ ਲੈਣਗੇ। ਸਾਰਿਆਂ ਨੂੰ ਬੇਨਤੀ ਹੈ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਪੂੰਨ ਕੰਮ ਵਿੱਚ ਵਧ-ਚੜ ਕੇ ਹਿੱਸਾ ਲਵੋ।
