ਆਇੳਡੀਨ ਯੁਕਤ ਲੂਣ ਤੁਹਾਡੀ ਅਤੇ ਤੁਹਾਡੀ ਬੱਚੇ ਦੀ ਸਿਹਤ ਦਾ ਰੱਖਿਅਕ: ਡਾ ਕਿਰਨਦੀਪ ਕੌਰ
ਅੰਮ੍ਰਿਤਸਰ, 21 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਿਹਤ ਵਿਭਾਗ ਅੰਮ੍ਰਿਤਸਰ ਵਲੋਂ “ਗਲੋਬਲ ਆਇੳਡੀਨ ਡਿਫੀਸ਼ੈਸ਼ੀ ਡਿਸਆਡਰਸ ਪ੍ਰੀਵੈਨਸ਼ਨ ਡੇਅ” ਦੇ ਸੰਬਧ ਵਿਚ ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਵਲੋ ਇਕ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਦੌਰਾਨ ਜਿਲੇ ਭਰ ਦੇ ਗਾਇਨੀ ਮੈਡੀਕਲ ਅਫਸਰਾਂ, ਨੋਡਲ ਅਫਸਰਾਂ, ਸਟਾਫ ਨਰਸਾਂ, ਐਲ.ਐਚ.ਵੀ ਅਤੇ ਏ.ਐਨ.ਐਮ. ਦੀ ਮੀਟਿੰਗ ਬੁਲਾਈ ਗਈ। ਇਸ ਅਵਸਰ ਤੇ ਉਹਨਾਂ ਨੇ ਦੱਸਿਆ ਕਿ 21 ਅਕਤੂਬਰ 2024 ਤੋ 27 ਅਕਤੂਬਰ 2024 ਤੱਕ ਸਕੂਲਾ ਵਿੱਚ ਇਸ ਸੰਬਧੀ ਸੈਮੀਨਾਰ, ਵਰਕਸ਼ਾਪ, ਸਿਹਤ ਕੈਪ, ਕੰਪੀਟੀਸ਼ਨ ਜਿਵੇ ਕਿ ਸਲੋਗਨ ਰਾਈਟਿੰਗ, ਰੇਸ,ਪੇਟਿੰਗ ਆਦਿ ਮੁਕਾਬਲੇ ਕਰਵਾਏ ਜਾਣਗੇ। ਉਨਾਂ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਆਇੳਡੀਨ ਇਕ ਕੁਦਰਤੀ ਖੁਰਾਕੀ ਤੱਤ ਹੈ, ਜੋਕਿ ਸਾਡੇ ਸ਼ਰੀਰ ਲਈ ਬਹੁਤ ਜਰੂਰੀ ਤੱਤ ਹੈ। ਇਸਦੀ ਰੋਜਾਨਾਂ ਜਰੂਰਤ ਆਇਓਡੀਨ ਯੁਕਤ ਨਮਕ ਖਾਣ ਨਾਲ ਪੂਰੀ ਹੋ ਜਾਂਦੀ ਹੈ। ਇਹ ਸ਼ਰੀਰ ਨੂੰ ਤੰਦਰੁਸਤ ਰੱਖਣ ਤੇ ਬੀਮਾਰੀਆਂ ਨਾਲ ਲੜਨ ਲਈ ਬਹੁਤ ਫਾਇਦੇਮੰਦ ਹੈ। ਇਸ ਦੀ ਕਮੀ ਨਾਲ ਗਿੱਲੜ੍ਹ, ਦਿਮਾਗੀ ਤੇ ਸ਼ਰੀਰਕ ਵਿਕਾਸ ਦਾ ਘੱਟ ਹੋ ਜਾਣਾਂ, ਮੰਦਬੁੱਧੀ, ਭੈਂਗਾਪਨ, ਬੋਲਾਪਨ, ਗੂੰਗਾਪਨ, ਅਤੇ ਬੋਲਾਪਨ ਵਰਗੇ ਭਿਆਨਕ ਰੋਗ ਹੋ ਸਕਦੇ ਹਨ। ਜੇਕਰ ਗਰਭਵਤੀ ਮਾਂ ਵਿੱਚ ਆਇੳਡੀਨ ਦੀ ਕਮੀ ਹੰਦੀ ਹੈ ਤਾਂ ਗਰਭਪਾਤ, ਜਮਾਂਦਰੂ ਨੁਕਸ ਵਾਲਾ ਜਾ ਮਰਿਆ ਬੱਚਾ ਪੈਦਾ ਹੋ ਸਕਦਾ ਹੈ। ਇਸ ਲਈ ਸਾਨੂੰ ਹਮੇਸ਼ਾਂ ਆਇਓਡੀਨ ਯੁਕਤ ਨਮਕ ਹੀ ਵਰਤਣਾਂ ਚਾਹੀਦਾ ਹੈ ਅਤੇ ਆਇਓਡੀਨ ਯੁਕਤ ਨਮਕ ਦੀ ਸੰਭਾਲ ਲਈ ਇਸਨੂੰ ਬੰਦ ਲਿਫਾਫੇ ਜਾਂ ਡਿਬੇ ਵਿੱਚ ਰੱਖਣਾਂ ਚਾਹੀਦਾ ਹੈ ਤਾਂ ਜੋ ਨਮੀਂ ਦੇ ਕਾਰਣ ਨਮਕ ਵਿਚਲਾ ਆਇਓਡੀਨ ਨਸ਼ਟ ਨਾਂ ਹੋ ਸਕੇ। ਇਸ ਮੋਕੇ ਤੇ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ, ਸੀਨੀਅਰ ਮੈਡੀਕਲ ਅਫਸਰ ਡਾ ਰਸ਼ਮੀ ਵਿਜ,ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਤ੍ਰਿਪਤਾ ਕੁਮਾਰੀ ਅਤੇ ਸਮੂਹ ਸਟਾਫ ਹਾਜਰ ਸਨ।
