-->
ਇੱਕ ਸੱਚੇ ਸਮਾਜ ਸੇਵਕ ਸਨ ਸਵ.ਹਰਿੰਦਰਪਾਲ ਸਿੰਘ ਨਾਰੰਗ

ਇੱਕ ਸੱਚੇ ਸਮਾਜ ਸੇਵਕ ਸਨ ਸਵ.ਹਰਿੰਦਰਪਾਲ ਸਿੰਘ ਨਾਰੰਗ

ਇੱਕ ਸੱਚੇ ਸਮਾਜ ਸੇਵਕ ਸਨ ਸਵ.ਹਰਿੰਦਰਪਾਲ
ਸਿੰਘ ਨਾਰੰਗ
ਅੰਮ੍ਰਿਤਸਰ, 12 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਛੇਹਰਟਾ ਦੇ ਉਘੇ ਸਮਾਜ ਸੇਵਕ ਅਤੇ ਮਾਤਾ ਗੁਜ਼ਰੀ ਜੀ ਵੈਲਫੇਅਰ ਸੋਸਾਇਟੀ ਦੇ ਸ੍ਰਪ੍ਰਸਤ ਹਰਿੰਦਰਪਾਲ ਸਿੰਘ ਨਾਰੰਗ ਜਿੰਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਇੱਕ ਸੱਚੇ ਸੁੱਚੇ ਰੱਬ ਨੂੰ ਮੰਨਨ ਵਾਲੇ ਇੰਨਸਾਨ ਸਨ।ਉਨ੍ਹਾਂ ਦੇ ਜਾਨ ਨਾਲ ਨਾ ਸਿਰਫ ਪਰਿਵਾਰ ਨੂੰ ਘਾਟਾ ਪਿਆ ਹੈ ਬਲਕਿ ਸਮਾਜ ਨੂੰ ਵੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਗੁਰੂ ਦੇ ਲੰਗਰਾਂ ਦੀ ਹੱਥੀ ਸੇਵਾ,ਅੱਖਾਂ ਦੇ ਉਪਰੇਸ਼ਨ,ਲੋੜਵੰਦ ਵਿਧਵਾ ਔਰਤਾਂ ਦੀ ਸਹਾਇਤਾ,ਸੰਗਤ ਤੇ ਸਮਾਜ ਦੀ ਇੱਕ ਆਵਾਜ਼ ਦੇਣ ਤੇ ਹਰ ਦੁੱਖ-ਹਰ ਸੁੱਖ ਦੀ ਘੜ੍ਹੀ ਵਿੱਚ ਹਰ ਪਲ ਹਾਜ਼ਰ ਰਹਿਣ ਵਾਲੀ ਅਜ਼ੀਮ ਸਖਸ਼ੀਅਤ ਦੇ ਮਾਲਕ ਸ੍ਰ.ਨਾਰੰਗ ਹਰ ਇੱਕ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ ਉਨ੍ਹਾਂ ਅੰਦਰ ਇੰਨਸਾਨਿਅਤ ਘੁੱਟ-ਘੁੱਟ ਕੇ ਭਰੀ ਹੋਈ ਸੀ ਗੁਰੂ ਘਰ ਨੂੰ ਮੰਨਨ ਵਾਲੇ ਅੰਨਨ ਸੇਵਕ ਨਾਰੰਗ ਜੀ ਦੇ ਕੋਲ ਆਇਆ ਲੋੜਵੰਦ ਵਿਅਕਤੀ ਕਦੇ ਖਾਲੀ ਹੱਥ ਵਾਪਸ ਨਹੀਂ ਗਿਆ ਸੀ।ਇਹ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ਦਾ ਹੀ ਅਸਰ ਹੈ ਕਿ ਅੱਜ ਉਨ੍ਹਾਂ ਦਾ ਬੇਟਾ ਕਰਨਦੀਪ ਸਿੰਘ,ਬੇਟੀ ਸਨਪ੍ਰੀਤ ਸਿੰਘ ਅਤੇ ਉਨ੍ਹਾ ਦੀ ਧਰਮ ਪਤਨੀ ਬੀਬੀ ਜਤਿੰਦਰ ਕੌਰ ਸਮਾਜ ਸੇਵੀਂ ਕਾਰਜਾਂ ਵਿੱਚ ਅੱਗੇ ਵੱਧਕੇ ਕੰਮ ਕਰਦੇ ਹਨ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਉਨ੍ਹਾ ਦੀ ਬੇਟੀ ਭਾਂਵੇ ਕਨੇਡਾ ਪੀ.ਆਰ ਹੈ ਪਰ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਜ਼ਰੂਰ ਕੱਢਦੀ ਹੈ।ਸਵ.ਹਰਿੰਦਰਪਾਲ ਸਿੰਘ ਨਾਰੰਗ ਜੀ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 13 ਅਕਤੂਬਰ 2024 ਦਿਨ ਐਤਵਾਰ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 12:30 ਤੋਂ 2:00 ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਕੁੱਲ੍ਹੀ ਵਾਲੇ ਬਾਈਪਾਸ ਕਾਲੇ ਘੰਨੂਪੁਰ ਛੇਹਰਟਾ ਵਿਖੇ ਹੋਵੇਗੀ ਜਿਥੇ ਵੱਖ-ਵੱਖ ਸਮਾਜਿਕ,ਧਾਰਮਿਕ,ਰਾਜਨੀਤਿਕ ਪਾਰਟੀਆਂ ਦੇ ਆਗੂ ਪਹੁੰਚਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Ads on article

Advertise in articles 1

advertising articles 2

Advertise