ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਧੂਮ ਧਾਮ ਨਾਲ ਮਨਾਇਆ ਦੁਸਹਿਰਾ ਪੁਰਬ
ਅੰਮ੍ਰਿਤਸਰ, 12 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਛੋਹ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਹਰ ਸਾਲ ਦੀ ਤਰਾਂ ਦੁਸਹਿਰਾ ਪੁਰਬ ਬੜੀ ਸ਼ਰਧਾ ਭਾਵਨਾ ਤੇ ਚੜਦੀ ਕਲਾ ਨਾਲ ਮਨਾਇਆ ਗਿਆ 9 ਅਕਤੂਬਰ 2024 ਤੋਂ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪੰਥਕ ਕਵੀਸ਼ਰੀ ਤੇ ਢਾਡੀ ਜੱਥਿਆ ਨੇ ਹਾਜਰੀਆਂ ਲਾਈਆਂ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਦੀ ਮਿੱਠੀ ਯਾਦ ਵਿੱਚ ਮਿਤੀ 11 ਅਕਤੂਬਰ ਦੀ ਰਾਤ ਨੂੰ ਬਾਬਾ ਸਰਬਜੋਤ ਸਿੰਘ ਜੀ ਭੱਲਾ ਅਤੇ ਮਾਤਾ ਕਮਲਾ ਕੌਰ ਜੀ ਵੱਲੋਂ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਤੇ ਸਮੂਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਅਤੇ ਡਾ. ਵਿਜੇ ਸਤਬੀਰ ਸਿੰਘ ਜੀ ਮੁੱਖ ਪ੍ਰਬੰਧਕ ਗੁਰਦੁਆਰਾ ਬੋਰਡ ਦੇ ਸਹਿਯੋਗ ਨਾਲ ਰੈਣ ਸਬਾਈ ਕੀਰਤਨ ਦਰਬਾਰ ਦੀ ਆਯੋਜਨ ਕੀਤਾ ਗਿਆ ਪ੍ਰੰਪਰਾਵਾਂ ਅਨੁਸਾਰ ਮਿਤੀ ੩ ਅਕਤੂਬਰ 2024 ਤੋਂ ਤਖ਼ਤ ਸਾਹਿਬ ਵਿਖੇ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋਂ ਯੁੱਧਮਈ ਬਾਣੀ ਦੇ ਪਾਠ ਰੋਜਾਨਾ ਕੀਤੇ ਗਏ ਅਤੇ 12 ਅਕਤੂਬਰ 2024 ਨੂੰ ਬਾਦ ਦੁਪਹਿਰ ਚਾਰ ਵਜੇ ਬੜੀ ਸੱਜ ਧੱਜ ਤੋਂ ਸਾਨੋ ਸ਼ੌਕਤ ਨਾਲ ਦੁਸ਼ਹਿਰ ਦਾ ਮਹੱਲਾ ਆਰੰਤ ਹੋਇਆ ਜੋ ਸ਼ਹਿਰ ਦੇ ਵੱਖ ਵੱਖ ਮਾਰਗਾਂ ਤੋਂ ਹੁੰਦਾ ਹੋਇਆ ਦੇਰ ਰਾਤ ਨੂੰ ਵਾਪਿਸ ਤਖਤ ਸਾਹਿਬ ਵਿਖੇ ਸਮਾਪਤ ਹੋਇਆ । ਇਸ ਮਹੱਲੇ ਦੀ ਸ਼ਾਨ ਬਹੁਤ ਹੀ ਨਿਰਾਲੀ ਸੀ । ਇਸ ਵਿੱਚ ਤਖਤ ਸੱਚਖੰਡ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਤੇ ਸਮੂਹ ਪੰਜ ਪਿਆਰੇ ਸਾਹਿਬਾਨ ਗੁਰੂ ਮਹਾਰਾਜ ਦੇ ਘੋੜੇ, ਨਿਸ਼ਾਨਚੀ ਸਿੰਘ, ਗੱਤਕਾ ਪਾਰਟੀਆਂ, ਕੀਰਤਨੀ ਜੱਥੇ ਨਿਹੰਗ ਸਿੰਘ ਦਲ ਪੰਥ, ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਸ਼ਾਮਲ ਹੋਈਆਂ। ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ ਹੱਲਾ ਬੋਲ ਚੌਕ 'ਚ ਨਿਸ਼ਾਨਚੀ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਹੱਲਾ ਆਰੰਭ ਹੋਇਆ ਜੋ ਥੋੜੀ ਦੂਰ ਚਿਖਲਵਾੜੀ ਚੌਕ ਤੱਕ ਪੁੱਜਿਆ ਦੁਸਹਿਰਾ ਪੁਰਬ ਦਾ ਇਹ ਮਹੱਲਾ ਗੁਰਦੁਆਰਾ ਬਾਉਲੀ ਦਮਦਮਾ ਸਾਹਿਬ ਵਿਖੇ ਠੰਢੇ ਮਿੱਠੇ ਜਲ ਦੀਆਂ ਛਬੀਲਾ ਛਕਣ ਉਪਰੰਤ ਨਿਰਧਾਰਤ ਮਾਰਗਾਂ ਰਾਹੀਂ ਹੁੰਦਾ ਹੋਇਆ ਤਖ਼ਤ ਸਾਹਿਬ ਵਿਖੇ ਰਾਤ ਕਰੀਬ 11 ਵਜੇ ਵਿਖੇ ਪੁੱਜਾ ਦੁਸਹਿਰੇ ਦੇ ਇਸ ਮਹਾਨ ਪੁਰਬ ਤੇ ਸਿੰਘ ਸਾਹਿਬ ਸੰਤ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ, ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਮੁਖੀ ਦਲ ਬਾਬਾ ਬਿਧੀ ਚੰਦ ਜੀ, ਨਿਹੰਗ ਸਿੰਘ ਬੁੱਢਾ ਦਲ ਆਪਣੇ ਦਲ ਦੇ ਸਿੰਘਾਂ, ਘੋੜਿਆਂ ਤੇ ਹਾਥੀ ਆਦਿ ਸਮੇਤ ਸ੍ਰੀ ਹਜ਼ੂਰ ਸਾਹਿਬ ਪੁੱਜੇ ਅਤੇ ਦੁਸਹਿਰੇ ਮਹੱਲੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਭੱਲਾਂ, ਸੰਤ ਬਾਬਾ ਗੁਰਚਰਨ ਸਿੰਘ ਜੀ ਰੋਪੜ ਅਤੇ ਸੱਚਖੰਡਵਾਸੀ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਹਲਪੁਰ ਆਦਿ ਦੇ ਜਥਿਆਂ ਵਲੋਂ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਗਏ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਨੇ ਦੁਸਹਿਰਾ ਪੁਰਬ ਤੋਂ ਪੁੱਜੀਆਂ ਸਮੂੰਹ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਸ. ਜਸਵੰਤ ਸਿੰਘ ਬੌਬੀ ,ਸੁਪਰਡੈਂਟ ਸ.ਰਾਜਦਵਿੰਦਰ ਸਿੰਘ ਅਤੇ ਅਧਿਕਾਰੀਆਂ, ਸਮੂਹ ਸਟਾਫ਼ ਦੇ ਸਹਿਯੋਗ ਨਾਲ ਮੇਲੇ ਤੇ ਆਈ ਸੰਗਤਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ।
